ਪੰਜਾਬ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹਿੰਦ ਫੀਡਰ ਤੋਂ ਇੱਕ ਵਿਦਿਆਰਥੀ ਦੀ ਦੇਹ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਹਾਈ ਸੈਕੰਡਰੀ ਸਕੂਲ ਵਜੀਦਪੁਰ ਦਾ ਵਿਦਿਆਰਥੀ ਸੀ। ਜਿਸ ਦੀ ਪਹਿਚਾਣ ਮਨਬੁੱਧਪ੍ਰੀਤ ਸਿੰਘ ਵਾਸੀ ਪ੍ਰਤਾਪ ਨਗਰ ਦੇ ਰੂਪ ਵਜੋਂ ਹੋਈ ਹੈ। ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ ਕਿ ਉਸ ਦੀ ਮੌ-ਤ ਕਿਵੇਂ ਅਤੇ ਕਿਉਂ ਹੋਈ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸੋਮਵਾਰ ਸਵੇਰੇ ਉਨ੍ਹਾਂ ਦਾ ਲੜਕਾ ਘਰ ਤੋਂ ਮੋਟਰਸਾਈਕਲ ਉਤੇ ਸਕੂਲ ਪੜ੍ਹਨ ਲਈ ਗਿਆ ਸੀ। ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸ਼ਾਮ ਤੱਕ ਵੀ ਉਹ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਫਰੀਦਕੋਟ ਰੋਡ ਉਤੇ ਸਥਿਤ ਨਹਿਰ ਦੇ ਕੰਢੇ ਉਸ ਦਾ ਮੋਟਰਸਾਈਕਲ ਅਤੇ ਸਕੂਲੀ ਬੈਗ ਮਿਲਿਆ।
ਪਰਿਵਾਰਕ ਮੈਂਬਰਾਂ ਨੇ ਜਤਾਇਆ ਖੁ-ਦ-ਕੁ-ਸ਼ੀ ਦਾ ਸ਼ੱ-ਕ
ਅਣਸੁਖਾਵੀਂ ਘਟਨਾ ਦੇ ਸੰਦੇਹ ਨਾਲ ਨਹਿਰ ਵਿਚ ਉਸ ਦੀ ਭਾਲ ਕੀਤੀ ਗਈ ਅਤੇ ਅੱਜ ਫੀਡਰ ਵਿਚੋਂ ਉਸ ਦੀ ਦੇਹ ਮਿਲੀ। ਮ੍ਰਿਤਕ ਦੇ ਦਾਦਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਰਾ ਬਹੁਤ ਹਸਮੁੱਖ ਸੁਭਾਅ ਦਾ ਸੀ। ਉਸ਼ ਨੂੰ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਨਾਲ ਬਹੁਤ ਹੀ ਪਿਆਰ ਸੀ। ਪਰ ਉਨ੍ਹਾਂ ਨੂੰ ਸ਼ੱ-ਕ ਹੈ ਕਿ ਕੋਈ ਉਸ ਨੂੰ ਬਲੈਕਮੇਲ ਕਰ ਰਿਹਾ ਸੀ।
ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਜਰਮਨ, ਉਰਦੂ ਆਦਿ ਕਈ ਭਾਸ਼ਾਵਾਂ ਵੀ ਸਿੱਖ ਲਈਆਂ ਸਨ। ਅਸੀਂ ਉਸ ਦਾ ਮੋਬਾਈਲ ਪੁਲਿਸ ਨੂੰ ਸੌਂਪ ਦਿੱਤਾ ਹੈ। ਹੁਣ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਉਨ੍ਹਾਂ ਦੇ ਜਿਗਰ ਦੇ ਟੁਕੜੇ ਨੇ ਖੁ-ਦ-ਕੁ-ਸ਼ੀ ਕਰਨ ਦਾ ਕਦਮ ਚੁੱਕਿਆ ਹੈ।