ਲਖਨਊ ਦੇ ਬੰਥਰਾ ਦੇ ਅਮਾਵਾ ਜੰਗਲ ਵਿੱਚ ਸੋਮਵਾਰ ਨੂੰ ਦਿਨ ਦਿਹਾੜੇ ਚਾਰ ਨੌਜਵਾਨਾਂ ਨੇ ਇੱਕ ਲੜਕੀ ਦਾ ਕ-ਤ-ਲ ਕਰ ਦਿੱਤਾ। ਈ-ਰਿਕਸ਼ਾ ਡਰਾਈਵਰ ਨੇ ਤਿੰਨ ਸਾਥੀਆਂ ਸਮੇਤ ਉਸ ਨੂੰ ਪਿੰਡ ਦੇ ਬਾਹਰ ਚੌਰਾਹੇ ਉਤੋਂ ਬਿਠਾਇਆ। ਚਾਰੇ ਉਸ ਨੂੰ ਨਾਦਰਗੰਜ ਲਿਜਾਣ ਦੀ ਬਜਾਏ ਅਮਾਵਾ ਪਿੰਡ ਦੇ ਜੰਗਲ ਵਿੱਚ ਲੈ ਗਏ।
ਜਿੱਥੇ ਉਸ ਨਾਲ ਕੁੱਟ-ਮਾਰ ਕੀਤੀ ਗਈ ਅਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੇ ਮੂੰਹ ਵਿਚ ਕੱਪੜਾ ਪਾ ਦਿੱਤਾ ਗਿਆ। ਬੇਰ-ਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਉਸ ਦੇ ਚੇਹਰੇ ਨੂੰ ਨੋਚ ਦਿੱਤਾ। ਉਸ ਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਅਤੇ ਫਿਰ ਗਲਾ ਦਬਾ ਕੇ ਉਸ ਦਾ ਕ-ਤ-ਲ ਕਰ ਦਿੱਤਾ। ਦੇਹ ਦਾ ਪੋਸਟ ਮਾਰਟਮ ਮੰਗਲਵਾਰ ਨੂੰ ਕੀਤਾ ਜਾਵੇਗਾ।
ਇਸ ਮਾਮਲੇ ਸਬੰਧੀ ਸਰੋਜਨੀ ਨਗਰ ਦੇ ਗਹਿਰੂ ਦੇ ਰਹਿਣ ਵਾਲੇ ਰਵੀ ਨੇ ਦੱਸਿਆ ਕਿ ਉਸ ਦੀ ਭੈਣ ਮੋਨੀ ਕਸ਼ਯਪ ਉਮਰ 24 ਸਾਲ ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਨਾਦਰਗੰਜ ਨੌਕਰੀ ਦੇ ਲਈ ਇੰਟਰਵਿਊ ਦੇਣ ਗਈ ਸੀ। ਉਸ ਤੋਂ ਬਾਅਦ 2 ਵਜੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੀ ਦੇਹ ਬਾਗ ਵਿਚੋਂ ਮਿਲੀ ਹੈ। ਪਿੰਡ ਵਾਸੀਆਂ ਨੇ ਜਦੋਂ ਈ-ਰਿਕਸ਼ਾ ਡਰਾਈਵਰ ਅਤੇ ਉਸ ਦੇ ਸਾਥੀਆਂ ਨੂੰ ਦੇਖਿਆ ਤਾਂ ਉਹ ਉਥੋਂ ਭੱਜ ਨਿਕਲੇ। ਇਸ ਦੌਰਾਨ ਈ-ਰਿਕਸ਼ਾ ਟੋਏ ਵਿਚ ਫਸ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਫੜ ਕੇ ਕੁੱਟ-ਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ।
ਜਦੋਂ ਕਿ ਦੂਜੇ ਪਾਸੇ, ਉਸ ਦੇ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ। ਦਿਨ-ਦਿਹਾੜੇ ਲੜਕੀ ਦੇ ਕ-ਤ-ਲ ਦੀ ਸੂਚਨਾ ਮਿਲਦਿਆਂ ਹੀ ਡੀ. ਸੀ. ਪੀ. ਵਿਨੀਤ ਜੈਸਵਾਲ ਅਤੇ ਹੋਰ ਅਧਿਕਾਰੀ ਮੌਕੇ ਉਤੇ ਪਹੁੰਚੇ। ਫੋਰੈਂਸਿਕ ਟੀਮ ਨੂੰ ਜੰਗਲ ਵਿਚ ਲੜਕੀ ਅਤੇ ਦੋਸ਼ੀ ਵਿਚਕਾਰ ਹੋਈ ਖਿਚੋਤਾਣ ਦੇ ਨਿਸ਼ਾਨ ਵੀ ਮਿਲੇ ਹਨ।
ਮੁੱਢਲੀ ਜਾਂਚ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਸੰਭਾਵਨਾ ਵੱਲ ਇਸ਼ਾਰਾ ਕਰ ਰਹੀ ਹੈ। ਡੀ. ਸੀ. ਪੀ. ਅਨੁਸਾਰ ਈ-ਰਿਕਸ਼ਾ ਡਰਾਈਵਰ ਰੂਪ ਪ੍ਰਕਾਸ਼ ਉਰਫ਼ ਭੂਰਾ ਬੰਥਰਾ ਇਲਾਕੇ ਦੇ ਰਾਮਦਾਸਪੁਰ ਦਾ ਰਹਿਣ ਵਾਲਾ ਹੈ। ਉਸ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਸ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਲੜਕੀ ਦੇ ਭਰਾ ਦੀ ਸ਼ਿਕਾਇਤ ਉਤੇ ਰੂਪ ਪ੍ਰਕਾਸ਼ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।