ਪੰਜਾਬ ਵਿਚ ਅਬੋਹਰ ਦੇ ਪਿੰਡ ਚੰਨਣਖੇੜਾ ਵਿੱਚ ਸ਼ਨੀਵਾਰ ਦੀ ਰਾਤ 16 ਸਾਲ ਉਮਰ ਦੀ ਲੜਕੀ ਨੇ ਘਰ ਵਿੱਚ ਰੱਖੀ ਕੋਈ ਜ਼ਹਿਰੀ ਚੀਜ਼ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਉਸ ਨੂੰ ਹਾਲ ਵਿਗੜਨ ਉਤੇ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਪਿਛੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐਤਵਾਰ ਨੂੰ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ।
ਜਾਮੁਣ ਦਰੱਖਤ ਤੇ ਕਰਨ ਵਾਲੀ ਸਪਰੇਅ ਪੀਤੀ
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਰਾਜਪਾਲ ਕੌਰ ਪੁੱਤਰੀ ਜੁੰਬਾਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਨੇ ਰਾਜਪਾਲ ਨੂੰ 8ਵੀਂ ਜਮਾਤ ਤੱਕ ਪੜ੍ਹਾਉਣ ਤੋਂ ਬਾਅਦ ਸਕੂਲ ਤੋਂ ਹਟਾ ਕੇ ਘਰ ਬੈਠਾ ਲਿਆ ਸੀ। ਜਿਸ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਵਿਚੋਂ ਗੁਜਰ ਰਹੀ ਸੀ। ਰਾਜਪਾਲ ਨੇ ਸ਼ਨੀਵਾਰ ਰਾਤ ਕਰੀਬ 8 ਵਜੇ ਖਾਣਾ ਖਾ ਲਿਆ ਅਤੇ ਬਾਅਦ ਵਿਚ ਘਰ ਵਿਚ ਰੱਖੀ ਜਾਮੁਣ ਉਤੇ ਕੀਤੀ ਜਾਣ ਵਾਲੀ ਸਪਰੇਅ ਪੀ ਲਈ।
ਮ੍ਰਿਤਕ ਦੀ ਇਕ ਹੋਰ ਭੈਣ ਅਤੇ ਇਕ ਭਰਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲ ਵਿਗੜਨ ਉਤੇ ਦੇਰ ਰਾਤ ਉਹ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਪਿਤਾ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਜਿਸ ਕਾਰਨ ਘਰ ਦਾ ਆਰਥਿਕ ਹਾਲ ਠੀਕ ਨਹੀਂ ਹੈ।