ਅਮਰੀਕਾ ਦੀ ਝੀਲ ਉਤੇ, ਘੁੰਮਣ ਗਏ ਨੌਜਵਾਨ ਨਾਲ ਹਾਦਸਾ, ਇਲਾਜ ਦੌਰਾਨ ਤਿਆਗੇ ਸਾਹ, ਡੇਢ ਮਹੀਨਾ ਪਹਿਲਾਂ ਪਿਤਾ ਨੇ ਛੱਡੀ ਸੀ ਦੁਨੀਆਂ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਅੰਧਰ ਪੈਂਦੇ ਬਨੂੜ ਦੇ ਪਿੰਡ ਮਠਿਆੜਾਂ ਦੇ ਨੌਜਵਾਨ ਦੀ ਅਮਰੀਕਾ ਵਿਚ ਸਥਿਤ ਮਿਲਟਰੋਨ ​​ਝੀਲ ਵਿੱਚ ਡੁੱਬ ਜਾਣ ਕਰਕੇ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਹਸ਼ਨਪ੍ਰੀਤ ਸਿੰਘ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਕਰੀਬ ਦੋ ਸਾਲ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਗਿਆ ਸੀ। ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਆਪਣੇ ਦੋਸਤਾਂ ਨਾਲ ਅਮਰੀਕਾ ਦੀ ਮਿਲਟਰੋਨ ​​ਝੀਲ ਦੇਖਣ ਲਈ ਗਿਆ ਸੀ। ਇਸ ਦੌਰਾਨ ਹਸ਼ਨਪ੍ਰੀਤ ਸਿੰਘ ਪੈਰ ਤਿਲਕਣ ਕਰਕੇ ਝੀਲ ਵਿੱਚ ਡਿੱਗ ਪਿਆ।

ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਸਥਾਨਕ ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਅਤੇ ਹੈਲੀਕਾਪਟਰ ਦੇ ਰਾਹੀਂ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਹਸ਼ਨਪ੍ਰੀਤ ਸਿੰਘ ਦੀ ਮੌ-ਤ ਹੋ ਗਈ। ਸੋਮਵਾਰ ਸਵੇਰੇ ਜਿਵੇਂ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਦੁਖਦਾਈ ਸਮਾਚਾਰ ਮਿਲਿਆ ਤਾਂ ਹਰ ਕੋਈ ਸੋਗ ਵਿੱਚ ਡੁੱਬ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਸ਼ਨਪ੍ਰੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਦੀ ਵੀ ਕਰੀਬ ਡੇਢ ਮਹੀਨਾ ਪਹਿਲਾਂ ਗੰਡਾਖੇੜੀ ਦੀ ਨਹਿਰ ਵਿੱਚ ਡੁੱਬ ਜਾਣ ਕਰਕੇ ਮੌ-ਤ ਹੋ ਗਈ ਸੀ। ਪਿੰਡ ਦੇ ਸਰਪੰਚ ਰਜਿੰਦਰ ਸਿੰਘ ਰਾਜੂ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਇਹ ਘਟਨਾ ਸ਼ਨੀਵਾਰ ਨੂੰ ਅਮਰੀਕਾ ਵਿਚ ਵਾਪਰੀ ਹੈ।

ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਸੀ ਕਿ ਹਸ਼ਨਪ੍ਰੀਤ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਹੁਣ ਉਸ ਦੇ ਹਾਲ ਵਿਚ ਸੁਧਾਰ ਹੋ ਰਿਹਾ ਹੈ। ਪਰ ਸੋਮਵਾਰ ਦੀ ਸਵੇਰ ਨੂੰ ਖਬਰ ਆਈ ਕਿ ਹਸਪਤਾਲ ਵਿਚ ਇਲਾਜ ਦੌਰਾਨ ਹਸ਼ਨਪ੍ਰੀਤ ਸਿੰਘ ਦੀ ਮੌ-ਤ ਹੋ ਗਈ ਹੈ। ਇਹ ਵੀ ਦੱਸਿਆ ਕਿ ਉਹ ਲੋਕ ਕੈਲੀਫੋਰਨੀਆ ਪੁਲਿਸ ਦੇ ਸੰਪਰਕ ਵਿੱਚ ਹਨ, ਜਿਨ੍ਹਾਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *