ਪੁੱਤ ਨੇ ਆਪਣੀ ਮਾਤਾ ਨਾਲ ਕੀਤਾ, ਦੁਖਦ ਕਾਰ-ਨਾਮਾ, ਤੋੜਿਆ ਦਮ, ਦੂਜੇ ਪੁੱਤਰ ਅਤੇ ਧੀ ਨੇ ਦੱਸੀਆਂ ਇਹ ਗੱਲਾਂ

Punjab

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਮਰਾਏ ਵਿੱਚ ਇੱਕ ਨਸ਼ੇੜੀ ਪੁੱਤ ਨੇ ਆਪਣੀ ਮਾਂ ਉਤੇ ਡੰਡਿਆਂ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਸ਼ੇੜੀ ਪੁੱਤ ਮਾਂ ਤੋਂ ਜ਼ਬਰ-ਦਸਤੀ ਪੈਸੇ ਖੋਹ ਰਿਹਾ ਸੀ। ਜਦੋਂ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਕਲ-ਯੁਗੀ ਪੁੱਤ ਨੇ ਮਾਂ ਦਾ ਕ-ਤ-ਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਪਰ ਦੋਸ਼ੀ ਪੁੱਤ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੂਜੇ ਲੜਕੇ ਰਛਪਾਲ ਸਿੰਘ ਪੁੱਤਰ ਮੰਗਤ ਰਾਮ ਅਤੇ ਬੇਟੀ ਨੇ ਦੱਸਿਆ ਕਿ ਉਸ ਦੀ ਮਾਤਾ ਜਸਬੀਰ ਕੌਰ ਪਿਛਲੇ ਕਾਫੀ ਸਮੇਂ ਤੋਂ ਪੁੱਤਰ ਸਤਪਾਲ ਮਸੀਹ ਨਾਲ ਰਹਿ ਰਹੀ ਸੀ। ਸਤਪਾਲ ਮਸੀਹ ਮਾਂ ਜਸਬੀਰ ਕੌਰ ਤੋਂ ਨਸ਼ਾ ਕਰਨ ਦੇ ਲਈ ਪੈਸੇ ਮੰਗ ਰਿਹਾ ਸੀ। ਕੱਲ੍ਹ ਵੀ ਉਸ ਨੇ ਆਪਣੀ ਮਾਂ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਮਾਂ ਨੇ ਉਸ ਨੂੰ ਪੈਸੇ ਨਹੀਂ ਦਿੱਤੇ।

ਨੂੰਹ ਬਾਹਰ ਖੜ੍ਹੀ ਰਹੀ ਬਚਾਉਣ ਨਹੀਂ ਆਈ

ਉਨ੍ਹਾਂ ਦੱਸਿਆ ਕਿ ਰਾਤ ਨੂੰ ਫਿਰ ਸਤਪਾਲ ਨੇ ਮਾਂ ਜਸਬੀਰ ਕੋਲੋਂ ਪੈਸੇ ਮੰਗੇ। ਇਨਕਾਰ ਕਰਨ ਤੇ ਉਸ ਨੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤਕਰਾਰ ਦੌਰਾਨ ਉਸ ਨੇ ਮਾਂ ਉਤੇ ਸੋਟੀ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਬੇਟਾ ਕੁੱਟ-ਮਾਰ ਕਰਦਾ ਰਿਹਾ ਅਤੇ ਨੂੰਹ ਆਪਣੀ ਸੱਸ ਨੂੰ ਬਚਾਉਣ ਲਈ ਨਹੀਂ ਆਈ। ਉਹ ਬਾਹਰ ਖੜ੍ਹੀ ਸੀ, ਪਰ ਉਸ ਨੇ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਲਈ ਦੋਸ਼ੀ ਪੁੱਤਰ ਅਤੇ ਨੂੰਹ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਦੂਜੇ ਲੜਕੇ ਰਛਪਾਲ ਸਿੰਘ ਪੁੱਤਰ ਮੰਗਤ ਰਾਮ ਦੇ ਬਿਆਨਾਂ ਦੇ ਆਧਾਰ ਉਤੇ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਪੁੱਤਰ ਸਤਪਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *