ਪੰਜਾਬ ਵਿਚ ਫਤਿਹਗੜ੍ਹ ਸਾਹਿਬ ਵਿਖੇ ਇੱਕ ਪ੍ਰੋਗਰਾਮ ਦੌਰਾਨ ਮਿੱਲ ਮਾਲਕਾਂ ਉਤੇ ਫਾਇਰ ਕੀਤੇ ਗਏ ਹਨ। ਇਸ ਦੌਰਾਨ ਮਿੱਲ ਮਾਲਕ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੂਜੇ ਦਾ ਹਾਲ ਗੰਭੀਰ ਬਣਿਆ ਹੋਇਆ ਹੈ। ਇਹ ਘ-ਟ-ਨਾ ਤਹਿਸੀਲ ਅਮਲੋਹ ਦੇ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਵਿੱਚ ਹੋਈ ਹੈ। ਇਸ ਵਾਰ-ਦਾਤ ਨੂੰ ਅੰਜਾਮ ਇਨ੍ਹਾਂ ਦੋਵਾਂ ਵਿਅਕਤੀਆਂ ਦੇ ਸਾਥੀ (ਪਾਰਟਨਰ) ਰਹੇ ਇੱਕ ਤੀਸਰੇ ਵਿਅਕਤੀ ਨੇ ਦਿੱਤਾ ਹੈ। ਜਿਸ ਨੇ ਕ-ਤ-ਲ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਉਤੇ ਹੀ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਇਹ ਹੈ ਝ-ਗ-ੜੇ ਦਾ ਪੂਰਾ ਮਾਮਲਾ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਲਾਣਾ ਵਿੱਚ ਭੋਗ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਵਿੱਚ ਪਿੰਡ ਰਾਮਗੜ੍ਹ ਦੇ ਮਿੱਲ ਮਾਲਕ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਆਏ ਹੋਏ ਸਨ। ਕਿਸੇ ਸਮੇਂ ਉਨ੍ਹਾਂ ਦਾ ਸਾਥੀ (ਪਾਰਟਨਰ) ਰਿਹਾ ਕੁਲਦੀਪ ਸਿੰਘ ਵੀ ਭੋਗ ਉਤੇ ਆਇਆ ਸੀ। ਇਨ੍ਹਾਂ ਤਿੰਨਾਂ ਵਿਚਾਲੇ ਸਾਂਝੇਦਾਰੀ ਨੂੰ ਲੈ ਕੇ ਕਾਫੀ ਸਮੇਂ ਤੋਂ ਖਿਚੋ-ਤਾਣ ਚੱਲ ਰਹੀ ਹੈ। ਭੋਗ ਸਮਾਗਮ ਦੀ ਸਮਾਪਤੀ ਤੋਂ ਬਾਅਦ ਲੋਕ ਗੁਰਦੁਆਰਾ ਸਾਹਿਬ ਵਿੱਚ ਖੜ੍ਹੇ ਸਨ।
ਇਸੇ ਦੌਰਾਨ ਕੁਲਦੀਪ ਸਿੰਘ ਨੇ ਲਾਇਸੰਸੀ ਪਿਸ-ਤੌਲ ਨਾਲ ਕਰਨੈਲ ਸਿੰਘ ਅਤੇ ਕਰਤਾਰ ਸਿੰਘ ਉਤੇ ਫਾਇਰ ਕਰ ਦਿੱਤੇ। ਫਾਇਰ ਸਿਰ ਵਿੱਚ ਲੱਗ ਜਾਣ ਕਰਕੇ ਕਰਨੈਲ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਕਰਤਾਰ ਸਿੰਘ ਦਾ ਹਾਲ ਗੰਭੀਰ ਬਣਿਆ ਹੋਇਆ ਹੈ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਖੰਨਾ ਦੇ ਆਈ. ਵੀ. ਵਾਈ. ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਐਸ. ਪੀ. (ਆਈ) ਰਾਕੇਸ਼ ਕੁਮਾਰ ਯਾਦਵ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ, ਜਿਨ੍ਹਾਂ ਵਲੋਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ।
ਮਿਲ ਵਿਚੋਂ ਕੱਢ ਦਿੱਤੀ ਸੀ ਹਿੱਸੇਦਾਰੀ
ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਮਗੜ੍ਹ ਦੇ ਵਸਨੀਕ ਕਰਨੈਲ ਸਿੰਘ, ਕਰਤਾਰ ਸਿੰਘ ਅਤੇ ਕੁਲਦੀਪ ਸਿੰਘ ਨੇ ਮਿਲ ਕੇ ਮਿੱਲ ਯੂਨਿਟ ਲਾਇਆ ਹੋਇਆ ਸੀ। ਕੁਝ ਸਮੇਂ ਬਾਅਦ ਕਾਰੋਬਾਰ ਵਿਚ ਵਿਵਾਦ ਹੋ ਗਿਆ। ਕਰਨੈਲ ਸਿੰਘ ਅਤੇ ਕਰਤਾਰ ਸਿੰਘ ਨੇ ਕੁਲਦੀਪ ਸਿੰਘ ਦੀ ਸਾਂਝੇਦਾਰੀ ਨੂੰ ਕੱਢ ਦਿੱਤਾ ਸੀ। ਇਸੇ ਦੌਰਾਨ ਕੁਲਦੀਪ ਸਿੰਘ ਪਿੰਡ ਛੱਡ ਕੇ ਖੰਨੇ ਰਹਿਣ ਲੱਗ ਪਿਆ। ਹੁਣ ਕਰਨੈਲ ਸਿੰਘ ਤੇ ਕਰਤਾਰ ਸਿੰਘ ਮਿਲ ਕੇ ਮਿੱਲ ਚਲਾ ਰਹੇ ਸਨ। ਇਸੇ ਰੰ-ਜਿ-ਸ਼ ਦੇ ਚੱਲਦੇ ਕੁਲਦੀਪ ਸਿੰਘ ਨੇ ਭੋਗ ਸਮਾਗਮ ਵਿਚ ਵਾਰ-ਦਾਤ ਨੂੰ ਅੰਜਾਮ ਦਿੱਤਾ।
ਦੋਸ਼ੀ ਨੇ ਕਿਹਾ ਕਿ ਬਰ-ਬਾਦੀ ਦਾ ਬਦਲਾ ਲਿਆ
ਦੋਸ਼ੀ ਕੁਲਦੀਪ ਸਿੰਘ ਫਾਇਰ ਕਰਨ ਤੋਂ ਬਾਅਦ ਮੌਕੇ ਉਤੇ ਹੀ ਖੜ੍ਹਾ ਰਿਹਾ। ਉਸ ਨੇ ਖੁਦ ਹੀ ਲੋਕਾਂ ਨੂੰ ਪੁਲਿਸ ਨੂੰ ਬੁਲਾਉਣ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਨਾਲ ਹੀ ਇਸ ਘ-ਟ-ਨਾ ਤੋਂ ਬਾਅਦ ਕੁਲਦੀਪ ਗੁੱਸੇ ਵਿਚ ਕਹਿ ਰਿਹਾ ਸੀ ਕਿ ਇਨ੍ਹਾਂ ਨੇ ਮੈਨੂੰ ਬਰ-ਬਾਦ ਕਰ ਦਿੱਤਾ। ਮੈਂ ਆਪਣੀ ਬਰ-ਬਾਦੀ ਦਾ ਬਦਲਾ ਲਿਆ ਹੈ।