ਪੰਜਾਬ ਵਿਚ ਘੱਗਰ ਤੋਂ ਆਏ ਹੜ੍ਹ ਕਾਰਨ ਨੈਸ਼ਨਲ ਹਾਈਵੇ-148ਬੀ ਰੋਡ ਉਤੇ ਡੂੰਘੇ ਟੋਏ ਵਿਚ ਡੁੱ-ਬ ਜਾਣ ਕਾਰਨ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਦੀ ਦੇਸੂ ਸਿੰਘ ਉਮਰ 29 ਸਾਲ ਪੁੱਤਰ ਜਗਰਾਜ ਸਿੰਘ ਵਾਸੀ ਮੂਨਕ ਜ਼ਿਲ੍ਹਾ ਸੰਗਰੂਰ ਦੇ ਰੂਪ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਨੇੜਲੇ ਪਿੰਡ ਰਾਮਪੁਰਾ ਵਿੱਚ ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ। ਉਹ ਮੂਨਕ ਟੋਹਾਣਾ ਕੌਮੀ ਮਾਰਗ ਰਾਹੀਂ ਆਪਣੇ ਕੰਮ ਉਤੇ ਜਾਣ ਲਈ ਮੂਨਕ ਤੋਂ ਟੋਹਾਣਾ ਨੂੰ ਜਾ ਰਿਹਾ ਸੀ।
ਰਸਤੇ ਵਿਚ ਜਦੋਂ ਉਹ ਹੜ੍ਹ ਕਾਰਨ ਟੁੱਟੀ ਸੜਕ ਉਤੇ ਇਹ ਦੇਖਣ ਲਈ ਉਤਰਿਆ ਕਿ ਪਾਣੀ ਡੂੰਘਾ ਹੈ ਜਾਂ ਨਹੀਂ ਤਾਂ ਰਸਤੇ ਦੇ ਵਿਚਕਾਰ ਬਣੇ ਡੂੰਘੇ ਟੋਏ ਵਿਚ ਉਸ ਦਾ ਪੈਰ ਤਿਲਕ ਗਿਆ। ਉਹ ਪਾਣੀ ਵਿੱਚ ਚਲਾ ਗਿਆ ਅਤੇ ਉਸ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਐਸ. ਡੀ. ਐਮ, ਡੀ. ਐਸ. ਪੀ, ਤਹਿਸੀਲਦਾਰ, ਐਸ. ਐਚ. ਓ. ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਮੌਕੇ ਉਤੇ ਪਹੁੰਚ ਗਏ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਮੌਕੇ ਉਤੇ ਇਕੱਠੇ ਹੋ ਗਏ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਗੋਤਾਖੋਰ ਨੂੰ ਵੀ ਬੁਲਾਇਆ ਗਿਆ।
ਕਰੀਬ 4 ਘੰਟੇ ਬਾਅਦ ਉਸ ਦੀ ਦੇਹ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਆਪਣੇ ਪਿੱਛੇ ਮਾਤਾ ਪਿਤਾ, ਦੋ ਬੱਚੇ ਅਤੇ ਪਤਨੀ ਛੱਡ ਗਿਆ ਹੈ। ਘੱਗਰ ਤੋਂ ਆਏ ਹੜ੍ਹ ਕਾਰਨ ਪੰਜਾਬ ਨੂੰ ਟੋਹਾਣਾ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇ-148ਬੀ ਨੂੰ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਤੋੜਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਸ਼ੇਸ਼ ਤੌਰ ਤੇ ਇਹ ਰਸਤਾ ਬੰਦ ਹੈ, ਦੇ ਬੋਰਡ ਵੀ ਲਾਏ ਗਏ ਹਨ। ਫਿਰ ਵੀ ਲੋਕ ਪ੍ਰਸਾਸ਼ਨ ਦੀਆਂ ਹਦਾਇਤਾਂ ਨੂੰ ਨਾ ਮੰਨਦੇ ਹੋਏ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਦੇ ਚਲਦੇ ਇਹ ਹਾਦਸਾ ਹੋਇਆ ਹੈ।