ਮਿਲਣ ਬਹਾਨੇ ਬੁਲਾ ਕੇ, ਪੁਲਿਸ ਵਾਲੇ ਦੀ ਧੀ ਨਾਲ ਕੀਤਾ ਦੁਖਦ ਕਾਰ-ਨਾਮਾ, ਪੁਰਾਣੇ ਦੋਸਤ ਨੇ ਹੀ ਖੋਹ ਲਈ ਜਿੰਦਗੀ

Punjab

ਮੱਧ ਪ੍ਰਦੇਸ਼ ਦੇ ਭੋਪਾਲ ਅਧੀਨ ਪੈਂਦੇ ਰਾਤੀਬਾੜ ਸਥਿਤ ਜੂਡੀਸ਼ੀਅਲ ਅਕੈਡਮੀ ਦੇ ਭਦਾਭਦਾ ਪੁਲ ਨੇੜੇ ਝਾੜੀਆਂ ਦੇ ਵਿਚੋਂ 18 ਸਾਲ ਉਮਰ ਦੀ ਇਕ ਲੜਕੀ ਦੀ ਦੇਹ ਮਿਲੀ ਹੈ। ਮ੍ਰਿਤਕਾ ਦੀ ਪਹਿਚਾਣ ਨਿਕਿਤਾਸ਼ਾ ਚੌਹਾਨ ਉਰਫ ਨਿੱਕੀ ਉਰਫ ਨਿਸ਼ੂ ਦੇ ਰੂਪ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਯਸ਼ ਤਿਵਾਰੀ ਉਮਰ 20 ਸਾਲ ਨਾਮ ਦੇ ਤਿੰਨ ਸਾਲ ਪੁਰਾਣੇ ਦੋਸਤ ਨੇ ਨਿਕਿਤਾਸ਼ਾ ਦਾ ਚਾ-ਕੂ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ। ਪੁਲਿਸ ਜਾਂਚ ਵਿੱਚ ਕ-ਤ-ਲ ਦਾ ਕਾਰਨ ਸਾਹਮਣੇ ਆਇਆ ਹੈ ਕਿ ਵਿਦਿਆਰਥਣ ਅਤੇ ਦੋਸ਼ੀ ਦੀ ਤਿੰਨ ਸਾਲਾਂ ਤੋਂ ਗੂੜ੍ਹੀ ਦੋਸਤੀ ਸੀ, ਪਰ ਕਰੀਬ ਇੱਕ ਸਾਲ ਤੋਂ ਉਹ ਨੌਜਵਾਨ ਨਾਲ ਗੱਲ ਨਹੀਂ ਕਰ ਰਹੀ ਸੀ। ਦੋਸ਼ੀ ਨੌਜਵਾਨ ਨੇ ਸੋਚਿਆ ਕਿ ਉਸ ਦੀ ਕਿਸੇ ਹੋਰ ਲੜਕੇ ਨਾਲ ਦੋਸਤੀ ਹੋ ਗਈ ਹੈ। ਕ-ਤ-ਲ ਤੋਂ ਪਹਿਲਾਂ ਉਸ ਨੇ ਮ੍ਰਿਤਕਾ ਦੀ ਫੋਨ ਦੀ ਚੈਟਿੰਗ ਵੀ ਪੜ ਲਈ ਸੀ।

ਜਿਸ ਤੋਂ ਬਾਅਦ ਦੋਸ਼ੀ ਨੇ ਕਿਸੇ ਬਹਾਨੇ ਨਾਲ ਨਿਕਿਤਾਸ਼ਾ ਨੂੰ ਬੁਲਾਇਆ। ਜਿੱਥੇ ਦੋਵਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਬਾਅਦ ਵਿਚ ਆਪਾ ਖੋ ਕੇ (ਗੁੱਸੇ ਵਿਚ ਆਕੇ) ਦੋਸ਼ੀ ਨੇ ਲੜਕੀ ਉਤੇ ਚਾ-ਕੂ ਨਾਲ ਕਰੀਬ 7 ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।

ਨਿਕਿਤਾਸ਼ਾ ਦੇ ਸਿਰ, ਗਲ, ਪੇਟ ਅਤੇ ਲੱਤਾਂ ਉਤੇ ਕੀਤੇ ਗਏ ਵਾਰ

ਇਸ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਯਸ਼ ਖ਼ੁ-ਦ-ਕੁ-ਸ਼ੀ ਕਰਨ ਲਈ ਛੱਪੜ ਵਿੱਚ ਛਾਲ ਮਾਰਨ ਜਾ ਰਿਹਾ ਸੀ, ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਦੇ ਪਿਤਾ ਗੌਤਮ ਨਗਰ ਥਾਣੇ ਵਿੱਚ ਕਾਂਸਟੇਬਲ ਹਨ।

ਇਸ ਮਾਮਲੇ ਬਾਰੇ ਰਾਤੀਬੜ ਥਾਣੇ ਦੇ ਇੰਚਾਰਜ ਹੇਮੰਤ ਸ੍ਰੀਵਾਸਤਵ ਨੇ ਦੱਸਿਆ ਕਿ ਨਹਿਰੂ ਨਗਰ ਨਿਵਾਸੀ ਨਿਕਿਤਾਸ਼ਾ ਚੌਹਾਨ ਉਰਫ ਨਿੱਕੀ ਉਰਫ ਨਿਸ਼ੂ ਪਹਿਲੇ ਸਾਲ ਦੀ ਵਿਦਿਆਰਥਣ ਸੀ। 20 ਸਾਲਾ ਯਸ਼ ਤਿਵਾੜੀ ਸ਼ਬਰੀ ਨਗਰ ਵਿੱਚ ਰਹਿੰਦਾ ਹੈ। ਦੋਸ਼ੀ ਦਾ ਪਿਤਾ ਸਾਂਚੀ ਬੂਥ ਦਾ ਸੰਚਾਲਨ ਕਰਦਾ ਹੈ। ਉਹ 12ਵੀਂ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲ ਹੋਇਆ, ਪਰ ਬਾਅਦ ਵਿੱਚ ਉਸ ਨੇ ਕਾਲਜ ਛੱਡ ਦਿੱਤਾ।

ਫਿਰ ਉਸ ਨੇ 12ਵੀਂ ਜਮਾਤ ਵਿੱਚ ਆਪਣਾ ਗ੍ਰੇਡ ਸੁਧਾਰਨ ਦੀ ਕੋਸ਼ਿਸ਼ ਵਿੱਚ ਨਿਕਿਤਾ ਦੇ ਏਬੀਐਮ ਸਕੂਲ ਵਿੱਚ ਦਾਖਲਾ ਲਿਆ, ਜਿੱਥੇ ਉਸ ਨੂੰ ਰੱਦ ਕਰ ਦਿੱਤਾ ਗਿਆ। ਦੋਸ਼ੀ ਕੋਈ ਕੰਮ ਨਹੀਂ ਕਰਦਾ ਸੀ। ਮ੍ਰਿਤਕਾ ਦੇ ਪੁਲਿਸ ਕਰਮਚਾਰੀ ਪਿਤਾ ਨੇ ਉਸ ਨੂੰ ਉਸ ਦੀ ਅਤੇ ਨਿਕਿਤਾਸ਼ਾ ਦੀ ਦੋਸਤੀ ਬਾਰੇ ਕਈ ਵਾਰ ਸਮਝਾਇਆ ਪਰ ਦੋਸ਼ੀ ਨਹੀਂ ਮੰਨਿਆ।

ਆਪਣੇ ਪਿਤਾ ਦੀ ਨਾਰਾਜ਼ਗੀ ਕਾਰਨ ਨਿਕਿਤਾਸ਼ਾ ਨੇ ਨੌਜਵਾਨ ਤੋਂ ਦੂਰੀ ਬਣਾ ਲਈ ਸੀ, ਜਿਸ ਤੋਂ ਬਾਅਦ ਵੀ ਦੋਸ਼ੀ ਉਸ ਨਾਲ ਗੱਲ ਕਰਨ ਅਤੇ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ। ਵੀਰਵਾਰ ਨੂੰ ਦੁਪਿਹਰੇ ਉਸ ਨੇ ਸਕੂਲ ਜਾਣ ਦੇ ਬਹਾਨੇ ਵਿਦਿਆਰਥਣ ਨੂੰ ਆਪਣੇ ਘਰ ਬੁਲਾਇਆ ਅਤੇ ਕਿਸੇ ਸੁਨ-ਸਾਨ ਥਾਂ ਉਤੇ ਲਿਜਾ ਕੇ ਵਾਦ-ਵਿਵਾਦ ਤੋਂ ਬਾਅਦ ਉਸ ਉਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।

ਅਮਰਨਾਥ ਯਾਤਰਾ ਤੋਂ ਹੁਣ ਹੀ ਵਾਪਸ ਆਇਆ ਸੀ ਮ੍ਰਿਤਕ ਦਾ ਪਿਓ

ਗੌਤਮ ਨਗਰ ਥਾਣਾ ਇੰਚਾਰਜ ਜ਼ਹੀਰ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਦੇ ਹੌਲਦਾਰ ਉਮੇਸ਼ ਸਿੰਘ ਚੌਹਾਨ ਨੇ ਥਾਣੇ ਤੋਂ ਛੁੱਟੀ ਲਈ ਸੀ। ਉਹ ਅਮਰਨਾਥ ਯਾਤਰਾ ਉਤੇ ਗਿਆ ਸੀ। ਛੁੱਟੀ ਤੋਂ ਪਰਤ ਕੇ ਉਨ੍ਹਾਂ ਨੇ ਅਜੇ ਥਾਣੇ ਵਿਚ ਵਾਪਸੀ ਵੀ ਨਹੀਂ ਕੀਤੀ ਸੀ। ਉਮੇਸ਼ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਅਤੇ ਦੋ ਅਣਵਿਆਹੀਆਂ ਹਨ। ਨਿਕਿਤਾਸ਼ਾ ਘਰ ਵਿੱਚ ਸਭ ਤੋਂ ਛੋਟੀ ਸੀ। ਉਸ ਨੇ ਪਿਛਲੇ ਸਾਲ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਸਾਲ ਕਾਲਜ ਵਿੱਚ ਦਾਖਲਾ ਲਿਆ ਸੀ।

ਚੈਟਿੰਗ ਦੇਖ ਕੇ ਗੁੱਸੇ ਵਿੱਚ ਆ ਕੇ ਕੀਤਾ ਕ-ਤ-ਲ

ਪੁਲਿਸ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਦੋਸ਼ੀ ਯਸ਼ ਤਿਵਾੜੀ ਅਤੇ ਵਿਦਿਆਰਥਣ ਦੀ ਕਰੀਬ ਤਿੰਨ ਸਾਲ ਦੀ ਦੋਸਤੀ ਸੀ ਪਰ ਪਿਤਾ ਦੀ ਨਾਰਾਜ਼ਗੀ ਕਾਰਨ ਲੜਕੀ ਨੇ ਕੁਝ ਦਿਨਾਂ ਤੋਂ ਯਸ਼ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਇਸ ਗੱਲ ਤੋਂ ਦੋਸ਼ੀ ਨਾਰਾਜ਼ ਸੀ। ਉਸ ਨੂੰ ਲੱਗਦਾ ਸੀ ਕਿ ਉਸ ਨੇ ਕਿਸੇ ਹੋਰ ਲੜਕੇ ਨਾਲ ਦੋਸਤੀ ਕਰ ਲਈ।

ਦੋਸ਼ੀ ਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਜਦੋਂ ਉਸ ਨੇ ਮ੍ਰਿਤਕਾ ਦੇ ਮੋਬਾਈਲ ਫੋਨ ਵਿਚ ਉਸ ਦੀ ਚੈਟਿੰਗ ਦੇਖ ਲਈ। ਜਿਸ ਤੋਂ ਬਾਅਦ ਉਸ ਨੇ ਲੜਕੀ ਦਾ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਹ ਛੱਪੜ ਵਿਚ ਛਾਲ ਮਾ-ਰ-ਨ ਜਾ ਰਿਹਾ ਸੀ ਪਰ ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਦੋਸ਼ੀ ਨੇ ਕ-ਤ-ਲ ਦਾ ਗੁਨਾਹ ਕਬੂਲ ਕਰ ਲਿਆ ਹੈ।

Leave a Reply

Your email address will not be published. Required fields are marked *