ਪੰਜਾਬ ਵਿਚ ਪਟਿਆਲਾ ਜ਼ਿਲੇ ਦੇ ਸ਼੍ਰੀ ਕਾਲੀ ਮਾਤਾ ਮੰਦਰ ਦੀ ਸੁਰੱਖਿਆ ਵਿਚ ਤਾਇਨਾਤ ਏ. ਟੀ. ਐੱਸ. ਦੇ ਕਰਮਚਾਰੀ ਦੀ ਐਤਵਾਰ ਦੇਰ ਰਾਤ ਨੂੰ ਮੌ-ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੰਬਾਲਾ ਨੇੜੇ ਪਿੰਡ ਹਸਨਪੁਰ ਵਾਸੀ ਜੰਗ ਸਿੰਘ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਕਰਮਚਾਰੀ ਨੂੰ ਏ. ਕੇ. -47 ਨਾਲ ਫਾਇਰ ਲੱਗਿਆ ਹੈ।
ਜਾਣਕਾਰੀ ਦਿੰਦਿਆਂ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਮੁਖੀ ਰਾਜੇਸ਼ ਕੇਹਰ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਮੰਦਰ ਦੀ ਮਹਿਲਾ ਕਰਮਚਾਰੀ ਜਦੋਂ ਗਊਸ਼ਾਲਾ ਦੇ ਕੋਲ ਸਥਿਤ ਟਾਇਲਟ ਨੂੰ ਤਾਲਾ ਲਗਾਉਣ ਲਈ ਗਈ ਸੀ। ਟਾਇਲਟ ਅੰਦਰੋਂ ਬੰਦ ਸੀ। ਆਵਾਜ ਦੇਣ ਤੇ ਅੰਦਰੋਂ ਕਿਸੇ ਨੇ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਟਾਇਲਟ ਨੂੰ ਤਾਲਾ ਲਗਾ ਕੇ ਚਾਬੀ ਦੇ ਕੇ ਚਲੀ ਗਈ। ਕੁਝ ਸਮੇਂ ਬਾਅਦ ਗਊਸ਼ਾਲਾ ਨੇੜੇ ਨਾਕੇ ਉਤੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਗੋ-ਲੀ ਚੱਲਣ ਦੀ ਆਵਾਜ਼ ਸੁਣੀ
ਜਦੋਂ ਪਖਾਨੇ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਉਥੇ ਏ. ਟੀ. ਐਸ. ਜਵਾਨ ਜੰਗ ਸਿੰਘ ਦੀ ਦੇਹ ਪਈ ਸੀ। ਉਸ ਦੇ ਨੇੜੇ ਹੀ ਇੱਕ ਏਕੇ-47 ਵੀ ਸੀ। ਜੰਗ ਸਿੰਘ ਦੀ ਡਿਊਟੀ ਮੰਦਰ ਦੇ ਮੁੱਖ ਦਰਵਾਜ਼ੇ ਉਤੇ ਲੱਗੀ ਹੋਈ ਸੀ। ਉਹ ਦੋ ਦਿਨ ਪਹਿਲਾਂ ਹੀ ਲੰਬੀ ਛੁੱਟੀ ਤੋਂ ਬਾਅਦ ਵਾਪਸ ਆਇਆ ਸੀ। ਹਾਲ ਹੀ ਵਿਚ ਉਸ ਦੀ ਮੰਗਣੀ ਵੀ ਹੋਈ ਸੀ।
ਦੇਖਣ ਵਿਚ ਇਹ ਖੁ-ਦ-ਕੁ-ਸ਼ੀ ਦਾ ਮਾਮਲਾ ਲੱਗ ਰਿਹਾ ਹੈ। ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ ਉਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਕਾਲੀ ਮਾਤਾ ਮੰਦਿਰ ਦੇ ਬਾਹਰ ਹੋਈ ਹਿੰਸਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੋਂ ਇਲਾਵਾ ਇਥੇ ਏ. ਟੀ. ਐਸ. ਦੇ ਜਵਾਨ ਵੀ ਤਾਇਨਾਤ ਕੀਤੇ ਗਏ ਸਨ।