ਹਰਿਆਣਾ ਦੇ ਪਲਵਲ ਹੋਡਲ ਥਾਣੇ ਅਧੀਨ ਪੈਂਦੇ ਪਿੰਡ ਭੁਲਵਾਣਾ ਵਿੱਚ ਇੱਕ ਵਿਆਹੀ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਉਤੇ ਦਾਜ ਲਈ ਕ-ਤ-ਲ ਦਾ ਦੋਸ਼ ਲਗਾਇਆ ਹੈ। ਸਹੁਰੇ ਵਾਲੇ ਦਾਜ ਵਿੱਚ ਕਾਰ ਦੀ ਮੰਗ ਕਰ ਰਹੇ ਸਨ। ਹੋਡਲ ਥਾਣਾ ਪੁਲਿਸ ਨੇ ਦਾਜ ਕਾਰਨ ਮੌ-ਤ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਹੋਡਲ ਥਾਣਾ ਇੰਚਾਰਜ ਮਹਿੰਦਰ ਸਿੰਘ ਦੇ ਦੱਸਣ ਮੁਤਾਬਕ ਗੋਪਾਲਗੜ੍ਹ (ਮਥੁਰਾ, ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਅਸ਼ੋਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਆਪਣੀ ਛੋਟੀ ਭੈਣ ਕਵਿਤਾ ਦਾ ਵਿਆਹ ਮਾਰਚ 2022 ਨੂੰ ਪਿੰਡ ਭੁਲਵਾਣਾ ਦੇ ਰਹਿਣ ਵਾਲੇ ਕ੍ਰਿਸ਼ਨਾ ਨਾਲ ਕੀਤਾ ਸੀ।
ਦਾਜ ਤੋਂ ਸੰਤੁਸ਼ਟ ਨਹੀਂ ਸਨ ਸਹੁਰੇ
ਵਿਆਹ ਵਿਚ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਦਿੱਤਾ ਸੀ। ਪਰ ਵਿਆਹ ਤੋਂ ਬਾਅਦ ਸਹੁਰੇ ਦਾਜ ਤੋਂ ਸੰਤੁਸ਼ਟ ਨਹੀਂ ਸਨ। ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਦੀ ਭੈਣ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਭੈਣ ਦੇ ਪਤੀ ਕ੍ਰਿਸ਼ਨ, ਦਿਉਰ ਪੰਕਜ, ਸੱਸ ਕਮਲੇਸ਼, ਜੇਠ ਰਾਮੂ, ਸਹੁਰਾ ਟੀਕਮਚੰਦ ਨੇ ਸਵਿਫਟ ਕਾਰ ਅਤੇ ਸੋਨੇ ਦੇ ਗਹਿਣਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦਾਜ ਦੀ ਮੰਗ ਪੂਰੀ ਨਾ ਹੋਣ ਉਤੇ ਉਨ੍ਹਾਂ ਨੇ ਉਸ ਦੀ ਭੈਣ ਕਵਿਤਾ ਦੀ ਕੁੱਟ-ਮਾਰ ਕੀਤੀ ਅਤੇ ਕਈ ਵਾਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ ਕਰੀਬ 10 ਦਿਨ ਪਹਿਲਾਂ ਉਸ ਨੇ ਆਪਣੀ ਭੈਣ ਕਵਿਤਾ ਨੂੰ ਉਸ ਦੇ ਪੇਕਿਆਂ ਤੋਂ ਕ੍ਰਿਸ਼ਨ ਨਾਲ ਸਹੁਰੇ ਘਰ ਭੇਜਿਆ ਸੀ। ਉਸ ਸਮੇਂ ਕ੍ਰਿਸ਼ਨਾ ਨੇ ਭਰੋਸਾ ਦਿੱਤਾ ਸੀ ਕਿ ਉਹ ਅੱਜ ਤੋਂ ਬਾਅਦ ਕਵਿਤਾ ਨੂੰ ਤੰਗ ਨਹੀਂ ਕਰੇਗਾ।
23 ਜੁਲਾਈ ਨੂੰ ਉਸ ਨੂੰ ਕ੍ਰਿਸ਼ਨਾ ਦਾ ਫੋਨ ਆਇਆ ਕਿ ਉਸ ਦੀ ਭੈਣ ਕਵਿਤਾ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਭੈਣ ਦੀ ਤਬੀਅਤ ਖ਼ਰਾਬ ਹੈ ਅਤੇ ਉਹ ਪਲਵਲ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ। 24 ਜੁਲਾਈ ਨੂੰ ਹਸਪਤਾਲ ਵਿੱਚ ਡਾਕਟਰਾਂ ਨੇ ਕਵਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਭੈਣ ਨੂੰ ਫਾ-ਹਾ ਲਾ ਕੇ ਮਾ-ਰ ਦਿੱਤਾ ਗਿਆ ਹੈ।