ਪਤੀ ਦੀਆਂ ਮਾੜੀਆਂ ਆਦਤਾਂ ਤੋਂ ਤੰਗ ਆ ਕੇ ਪਤਨੀ ਨੇ ਕਰ ਲਿਆ ਦੁਖਦ ਕੰਮ, ਮਾਂ ਨੇ ਦੱਸੀਆਂ ਜੁਆਈ ਦੀਆਂ ਹਰਕਤਾਂ

Punjab

ਪੰਜਾਬ ਵਿਚ ਪਟਿਆਲੇ ਜਿਲ੍ਹੇ ਦੇ ਥਾਣਾ ਭਾਦਸੋਂ ਦੇ ਅਧੀਨ ਪੈਂਦੇ ਪਿੰਡ ਮੋਹਲਗੁਆਰਾ ਦੇ ਵਿਚ ਇੱਕ ਵਿਆਹੀ ਔਰਤ ਨੇ ਪੱਖੇ ਨਾਲ ਫਾ-ਹਾ ਲਾ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਪਿੰਡ ਮੋਹਲਗੁਆਰਾ ਨੇ ਦੱਸਿਆ ਕਿ ਉਸ ਦੀ ਲੜਕੀ ਹਰਮੀਤ ਕੌਰ ਉਮਰ 40 ਸਾਲ ਦਾ ਵਿਆਹ, ਸਾਲ 2009 ਦੇ ਵਿੱਚ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਦੇ ਨਾਲ ਹੋਇਆ ਸੀ। ਸੁਖਵਿੰਦਰ ਸਿੰਘ ਆਪਣੀ ਪਤਨੀ ਨਾਲ ਉਸ ਦੇ ਪੇਕੇ ਘਰ ਵਿਚ ਹੀ ਰਹਿ ਰਿਹਾ ਸੀ।

ਪਤੀ ਨ-ਸ਼ਾ ਕਰਕੇ ਕਰਦਾ ਸੀ ਤੰਗ 

ਉਨ੍ਹਾਂ ਦੱਸਿਆ ਕਿ ਲੜਕੀ ਦਾ ਪਤੀ ਨਸ਼ਾ ਕਰਕੇ ਅਕਸਰ ਹੀ ਉਸ ਦੀ ਕੁੱਟ-ਮਾਰ ਕਰਦਾ ਰਹਿੰਦਾ ਸੀ ਅਤੇ ਉਸ ਉਪਰ ਝੂਠੇ ਦੋਸ਼ ਲਾਉਂਦਾ ਰਹਿੰਦਾ ਸੀ। ਇਸ ਸਬੰਧੀ ਉਸ ਨੇ ਜਾਨ ਤੋਂ ਮਾ-ਰ ਦੇਣ ਦੀ ਧਮਕੀ ਵੀ ਦਿੱਤੀ ਸੀ। ਇਸ ਗੱਲ ਨੂੰ ਲੈ ਕੇ ਮ੍ਰਿਤਕ ਹਰਮੀਤ ਕੌਰ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਅਤੇ 26 ਜੁਲਾਈ ਨੂੰ ਉਸ ਨੇ ਇਸ ਪ੍ਰੇਸ਼ਾਨੀ ਦੇ ਚਲਦਿਆਂ ਹੀ ਘਰ ਦੇ ਅੰਦਰ ਹੀ ਫਾ-ਹਾ ਲਾ ਲਿਆ ਅਤੇ ਆਪਣੀ ਜਿੰਦਗੀ ਨੂੰ ਸਮਾਪਤ ਕਰ ਲਿਆ।

ਪੁਲਿਸ ਨੇ ਮਾਮਲਾ ਕੀਤਾ ਦਰਜ 

ਅੱਗੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਮੀਤ ਕੌਰ ਦੀ 12 ਸਾਲ ਦੀ ਇਕ ਲੜਕੀ ਅਤੇ ਇਕ 9 ਸਾਲ ਦਾ ਲੜਕਾ ਹੈ। ਇਸ ਮਾਮਲੇ ਵਿਚ ਥਾਣਾ ਭਾਦਸੋਂ ਦੀ ਪੁਲਿਸ ਨੇ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਸੁਖਵਿੰਦਰ ਸਿੰਘ ਖ਼ਿਲਾਫ਼ ਧਾਰਾ 306, 506 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਹਰਮੀਤ ਕੌਰ ਦੀ ਦੇਹ ਨੂੰ ਪੋਸਟ ਮਾਰਟਮ ਲਈ ਨਾਭਾ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *