ਪੰਜਾਬ ਵਿਚ ਰੋਪੜ ਜਿਲ੍ਹੇ ਤੋਂ ਇੱਕ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਲੋਕਾਂ ਦੀ ਰੂਹ ਕੰ-ਬ ਗਈ। ਦਰਅਸਲ ਚਮਕੌਰ ਸਾਹਿਬ ਵਿਚ ਇਕ ਪਿਤਾ ਹੀ ਆਪਣੀ ਛੋਟੀ ਜਿਹੀ ਧੀ ਦਾ ਕਾਲ ਬਣ ਗਿਆ। ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਭਲਿਆਣ ਵਿੱਚ 14 ਮਹੀਨੇ ਉਮਰ ਦੀ ਇਕ ਜੁਆਕੜੀ ਦਾ ਉਸ ਦੇ ਕਲ-ਯੁੱਗੀ ਪਿਤਾ ਨੇ ਕ-ਤ-ਲ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਸਵੇਰ ਦੇ ਟਾਈਮ ਦੀ ਦੱਸੀ ਜਾ ਰਹੀ ਹੈ।
ਗਲਾ ਦਬਾ ਕੇ ਮੁ-ਕਾ-ਈ ਜਿੰਦਗੀ
ਪ੍ਰਾਪਤ ਜਾਣਕਾਰੀ ਅਨੁਸਾਰ ਪਿਤਾ ਸਿਕੰਦਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਲੜਕੀ ਦਾ ਗਲਾ ਦੱਬ ਕੇ ਕ-ਤ-ਲ ਕਰ ਦਿੱਤਾ ਅਤੇ ਮੰਜੇ ਉਤੇ ਪਾ ਕੇ ਪਤਨੀ ਸੀਮਾ ਰਾਣੀ ਨੂੰ ਦੱਸਿਆ ਕਿ ਲੜਕੀ ਸੁੱਤੀ ਹੋਈ ਹੈ। ਜਦੋਂ ਉਸ ਦੀ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਲੜਕੀ ਨੂੰ ਸਾਹ ਨਹੀਂ ਆ ਰਿਹਾ ਹੈ, ਤਾਂ ਉਸ ਨੇ ਰੌਲਾ ਪਾਇਆ ਅਤੇ ਸਾਰਿਆਂ ਨੂੰ ਇਕੱਠੇ ਕਰ ਲਿਆ। ਜਿਸ ਤੋਂ ਬਾਅਦ ਪਿਤਾ ਨੇ ਲੜਕੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਨੂੰ ਪਹਿਲਾਂ ਵੀ ਕੁੱ-ਟ-ਦਾ ਸੀ ਪਿਓ
ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਦੇ ਦੱਸਣ ਅਨੁਸਾਰ ਪਿਤਾ ਪਹਿਲਾਂ ਵੀ ਲੜਕੀ ਦੀ ਕੁੱਟ-ਮਾਰ ਕਰਦਾ ਸੀ। ਉਸ ਦੇ ਮੂੰਹ ਅਤੇ ਸਰੀਰ ਉਤੇ ਅੰਦਰੂਨੀ ਸੱਟਾਂ ਦੇ ਨਿਸ਼ਾਨ ਵੀ ਹਨ। ਸੀਮਾ ਰਾਣੀ ਦਾ ਪਹਿਲਾਂ ਇੱਕ ਜੁਆਕ ਸੀ। ਉਸ ਤੋਂ ਬਾਅਦ ਦੋ ਜੁੜਵਾਂ ਕੁੜੀਆਂ ਨੇ ਜਨਮ ਲਿਆ। ਸੀਮਾ ਦੇ ਮਾਤਾ ਪਿਤਾ ਨੇ ਦੋ ਜੁੜਵਾਂ ਲੜਕੀਆਂ ਵਿਚੋਂ ਇਕ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਦਵਾ ਦਿੱਤਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਦੋਸ਼ੀ ਖਿਲਾਫ ਜਲਦ ਕਾਰਵਾਈ ਕੀਤੀ ਜਾਵੇ।