ਖੇਤ ਨੂੰ ਨਹਿਰ ਦਾ ਪਾਣੀ ਲਾਉਣ ਦੀ ਵਾਰੀ ਪਿਛੇ, ਗੁਆਂਢੀ ਨਾਲ ਪਿਆ ਕਲੇਸ਼, ਇਕ ਨੌਜਵਾਨ ਨੇ ਗੁਆਈ ਜਿੰਦਗੀ

Punjab

ਪੰਜਾਬ ਵਿਚ ਜਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਖੇਤ ਲਈ ਨਹਿਰ ਦੇ ਪਾਣੀ ਦੀ ਵਾਰੀ ਲਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਝ-ਗ-ੜਾ ਹੋ ਗਿਆ। ਇਸੇ ਰੌਲੇ ਦੌਰਾਨ ਪਿਓ ਅਤੇ ਪੁੱਤ ਨੇ ਇਕ ਨੌਜਵਾਨ ਦਾ ਕ-ਤ-ਲ ਕਰ ਦਿੱਤਾ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਿੱਟੂ ਸਿੰਘ ਉਮਰ 35 ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਕੋਠੇ ਪ੍ਰਾਚੀਨ ਹਨੂੰਮਾਨ ਮੰਦਰ (ਧਨੌਲਾ) ਦੇ ਕੋਲ ਜ਼ਮੀਨ ਠੇਕੇ ਉਤੇ ਲੈ ਕੇ ਖੇਤੀ ਕਰਦਾ ਸੀ।

ਜਦੋਂ ਉਹ ਵੀਰਵਾਰ 11 ਵਜੇ ਦੇ ਕਰੀਬ ਉਥੇ ਚੌਲਾਂ ਨੂੰ ਪਾਣੀ ਲਗਾ ਰਿਹਾ ਸੀ ਤਾਂ ਇਸ ਦੌਰਾਨ ਖੇਤ ਦੇ ਗੁਆਂਢੀ ਭੁਪਿੰਦਰ ਸਿੰਘ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਭੋਲਾ ਦੀ ਬਿੱਟੂ ਸਿੰਘ ਨਾਲ ਨਹਿਰ ਦੇ ਪਾਣੀ ਨੂੰ ਲੈ ਕੇ ਲ-ੜਾ-ਈ ਹੋ ਗਈ। ਇਸ ਦੌਰਾਨ ਖੇਤ ਦੇ ਮਾਲਕ ਨੇ ਵੀ ਸਮਝਾ ਕੇ ਝ-ਗ-ੜਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਪਿਓ ਅਤੇ ਪੁੱਤ ਨੇ ਬਿੱਟੂ ਸਿੰਘ ਦੇ ਪੇਟ ਵਿਚ ਚਾ-ਕੂ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਬਿੱਟੂ ਸਿੰਘ ਅਤੇ ਮੁਖਤਿਆਰ ਸਿੰਘ ਦੇ ਵਿਚਕਾਰ ਨਹਿਰ ਦੇ ਪਾਣੀ ਨੂੰ ਲੈ ਕੇ ਝ-ਗ-ੜਾ ਹੋ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਪਹਿਲਾਂ ਸਮਝਾ ਕੇ ਸੁਲਝਾ ਲਿਆ ਸੀ, ਪਰ ਬਾਅਦ ਵਿਚ ਮੁਖਤਿਆਰ ਸਿੰਘ ਨੇ ਦੁਬਾਰਾ ਲ-ੜ-ਨ ਲਈ ਲਲਕਾਰਾ ਮਾਰਿਆ ਅਤੇ ਦੁਬਾਰਾ ਹੱਥੋਪਾਈ ਹੋ ਗਈ।

ਇਸ ਮਾਮਲੇ ਬਾਰੇ ਥਾਣਾ ਧਨੌਲਾ ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮੁਖਤਿਆਰ ਸਿੰਘ ਅਤੇ ਉਸ ਦੇ ਪੁੱਤਰ ਭੁਪਿੰਦਰ ਸਿੰਘ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *