ਪੰਜਾਬ ਸੂਬੇ ਵਿਚ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਅਧੀਨ ਆਉਂਦੇ ਪਿੰਡ ਲੌਂਗੋਵਾਲ ਖੁਰਦ ਦੇ ਇੱਕ ਮੁੰਡੇ ਦਾ ਕ-ਤ-ਲ ਕਰ ਦਿੱਤਾ ਗਿਆ। ਕਿਸੇ ਪੁਰਾਣੀ ਰੰ-ਜਿ-ਸ਼ ਕਰਕੇ ਦਿਨ ਹੀ ਕੁਝ ਨੌਜਵਾਨਾਂ ਨੇ ਮਾਪਿਆਂ ਦੇ ਇਕਲੌਤੇ 18 ਸਾਲ ਦੇ ਪੁੱਤਰ ਉਤੇ ਤਿੱਖੇ ਹਥਿ-ਆਰਾਂ ਨਾਲ ਵਾਰ ਕਰ ਕੇ ਗੰਭੀਰ ਰੂਪ ਜ਼ਖਮੀ ਕਰ ਦਿੱਤਾ। ਲੋਕਾਂ ਵਲੋਂ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ, ਓਥੋਂ ਡਾਕਟਰਾਂ ਨੇ ਉਸ ਦੇ ਨਾਜ਼ੁਕ ਹਾਲ ਕਾਰਨ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਹੁਣ ਦੱਸਿਆ ਜਾ ਰਿਹਾ ਹੈ ਕਿ ਉਕਤ ਜਖਮੀ ਨੌਜਵਾਨ ਦੀ ਸ਼ਨੀਵਾਰ ਰਾਤ ਇਲਾਜ ਦੌਰਾਨ ਮੌ-ਤ ਹੋ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਨੌਜਵਾਨ ਉਤੇ ਵਾਰ ਕੀਤੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਆਰੀਅਨ ਉਮਰ 18 ਸਾਲ ਦੇ ਵਜੋਂ ਹੋਈ ਹੈ।
ਮਾਂ ਪੁੱਤਰ ਨੂੰ ਵਿਦੇਸ਼ ਭੇਜਣ ਦੀ ਕਰ ਰਹੀ ਸੀ ਤਿਆਰੀ
ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਆਰੀਅਨ ਦੀ ਮਾਂ ਨੇ ਦੱਸਿਆ ਕਿ ਆਰੀਅਨ ਦੀ ਪਿੰਡ ਦੀ ਹੀ ਇਕ ਲੜਕੀ ਨਾਲ ਦੋਸਤੀ ਸੀ, ਜਿਸ ਕਾਰਨ ਕੁਝ ਨੌਜਵਾਨਾਂ ਨੇ ਉਸ ਨੂੰ ਜਾਨੋਂ ਮਾ-ਰ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ। ਉਸ ਨੇ ਆਪਣੇ ਲੜਕੇ ਨੂੰ ਸਮਝਾਇਆ ਅਤੇ ਉਸ ਲੜਕੀ ਨਾਲ ਗੱਲ ਕਰਨ ਤੋਂ ਹਟਾ ਦਿੱਤਾ। ਆਰੀਅਨ ਹੁਣ ਲੜਕੀ ਤੋਂ ਪਿੱਛੇ ਹਟ ਗਿਆ ਸੀ ਪਰ ਸ਼ੁੱਕਰਵਾਰ ਰਾਤ ਨੂੰ ਲੜਕੀ ਦੇ ਪਰਿਵਾਰ ਵਾਲੇ ਅਤੇ ਉਨ੍ਹਾਂ ਦੇ ਦੋਸਤ ਘਰ ਆ ਗਏ ਅਤੇ ਝਗੜਾ ਕੀਤਾ।
ਮਹਿਲਾ ਅਨੁਸਾਰ ਆਰੀਅਨ ਸ਼ਨੀਵਾਰ ਨੂੰ ਘਰੋਂ ਬਾਹਰ ਗਿਆ ਸੀ ਅਤੇ ਦੁਸ਼-ਮਣੀ ਕਾਰਨ ਉਸ ਦੇ ਬੇਟੇ ਨੂੰ ਇਕੱਲਾ ਦੇਖ ਕੇ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਮਾਂ ਨੇ ਕਿਹਾ ਕਿ ਇਸ ਲੜਕੀ ਦੇ ਕਾਰਨ ਹੀ ਮੈਂ ਆਰੀਅਨ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਆਰੀਅਨ ਕਿਤੇ ਹੋਰ ਚਲਿਆ ਗਿਆ।