ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਰਾਏਕੋਟ ਨੇੜੇ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਸ਼ਨੀਵਾਰ ਨੂੰ ਇੱਕ ਨੌਂ ਸਾਲਾ ਜੁਆਕ ਵੱਲੋਂ ਚਲਾਈ ਗੋ-ਲੀ ਨਾਲ ਜ਼ਖਮੀ ਹੋਏ ਉਸ ਦੇ ਪਿਤਾ ਦਲਜੀਤ ਸਿੰਘ ਜੀਤਾ ਦੀ ਸੋਮਵਾਰ ਸਵੇਰੇ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿੱਚ ਮੌ-ਤ ਹੋ ਗਈ। 45 ਸਾਲ ਉਮਰ ਦਾ ਕਿਸਾਨ ਦਲਜੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ। ਦਲਜੀਤ ਸਿੰਘ ਦੀ ਮੌ-ਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।
ਦੱਸਿਆ ਜਾ ਰਿਹਾ ਹੈ ਕਿ ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਬੇਟੇ ਨਾਲ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਆਪਣੀ ਭੈਣ ਦੇ ਘਰ ਸੰਧਰਾ ਦੇਣ ਲਈ ਕਾਰ ਵਿੱਚ ਜਾ ਰਿਹਾ ਸੀ। ਇਸ ਦੌਰਾਨ ਦਲਜੀਤ ਦੀ ਪਿਸ-ਤੌਲ ਕਾਰ ਦੀ ਪਿਛਲੀ ਸੀਟ ਉਤੇ ਬੈਠੇ ਪੁੱਤਰ ਦੇ ਹੱਥ ਲੱਗ ਗਈ। ਪੁੱਤਰ ਪਿਸ-ਤੌਲ ਨਾਲ ਖਿਡੌਣੇ ਵਾਂਗ ਖੇਡਣ ਲੱਗਾ ਤਾਂ ਅਚਾਨਕ ਟਰਿੱਗਰ ਦਬਾ ਦਿੱਤਾ ਗਿਆ ਅਤੇ ਗੋ-ਲੀ ਦਲਜੀਤ ਸਿੰਘ ਦੇ ਪਿੱਠ ਵਿਚ ਜਾ ਲੱਗੀ। ਗੰਭੀਰ ਜ਼ਖਮੀ ਜੀਤਾ ਨੂੰ ਤੁਰੰਤ ਰਾਏਕੋਟ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ।
ਨਾਭੀ ਦੇ ਕੋਲ ਫਸ ਗਈ ਸੀ ਗੋ-ਲੀ
ਦਲਜੀਤ ਸਿੰਘ ਦੀ ਪਿੱਠ ਵਿਚ ਲੱਗੀ ਗੋ-ਲੀ ਢਿੱਡ ਦੇ ਅਗਲੇ ਹਿੱਸੇ ਧੁੰਨੀ ਦੇ ਕੋਲ ਜਾ ਕੇ ਫਸ ਗਈ ਸੀ। ਦਲਜੀਤ ਸਿੰਘ ਦਾ ਹਾਲ ਵਿਗੜਨ ਕਾਰਨ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਮੌ-ਤ ਹੋ ਗਈ। ਦਲਜੀਤ ਸਿੰਘ ਦੀ ਮੌ-ਤ ਤੋਂ ਬਾਅਦ ਹਰ ਕਿਸੇ ਦੀ ਜ਼ੁਬਾਨ ਉਤੇ ਸਵਾਲ ਹੈ ਕਿ ਜੁਆਕਾਂ ਨੂੰ ਹਥਿਆਰ ਸੌਂਪਣਾ ਕਿੰਨਾ ਖਤਰ-ਨਾਕ ਸਾਬਤ ਹੋ ਸਕਦਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਚੌਕੀ ਲੋਹਟਬੱਦੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਜੀਤਾ ਦੀ ਦੇਹ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਜਗਰਾਉਂ ਵਿਖੇ ਕੀਤਾ ਜਾਵੇਗਾ। ਰਾਏਕੋਟ ਸਦਰ ਥਾਣੇ ਅਧੀਨ ਪੈਂਦੀ ਲੋਹਟਬੱਦੀ ਚੌਕੀ ਦੀ ਪੁਲਿਸ ਲੁਧਿਆਣਾ ਪੁੱਜ ਗਈ ਹੈ। ਜੀਤਾ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਉਨ੍ਹਾਂ ਦੇ ਪਿੰਡ ਅਕਾਲਗੜ੍ਹ ਖੁਰਦ ਵਿਖੇ ਕੀਤਾ ਜਾਵੇਗਾ।