ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਨੇੜੇ ਪੈਂਦੇ ਪਿੰਡ ਚੀਮਨਾ ਵਿੱਚ ਇੱਕ ਲੜਕੀ ਦਾ ਤਿੱਖੀ ਚੀਜ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਦੋਸ਼ੀ ਖੇਤਾਂ ਵਿੱਚੋਂ ਦੀ ਫਰਾਰ ਹੋ ਗਿਆ। ਘਰ ਦੇ ਨੇੜਲੇ ਗੁਆਂਢੀਆਂ ਨੇ ਉਸ ਨੂੰ ਭੱਜਦਿਆਂ ਦੇਖਿਆ ਸੀ। ਜਦੋਂ ਉਹ ਲੜਕੀ ਕੋਲ ਪਹੁੰਚਿਆ ਤਾਂ ਉਸ ਦੀ ਮੌ-ਤ ਹੋ ਚੁੱਕੀ ਸੀ। ਮ੍ਰਿਤਕਾ ਆਪਣੀ ਦਾਦੀ ਨਾਲ ਘਰ ਵਿਚ ਇਕੱਲੀ ਸੀ ਜਦੋਂ ਕਿ ਉਸ ਦੇ ਮਾਤਾ ਅਤੇ ਪਿਤਾ ਦਵਾਈ ਲੈਣ ਲਈ ਗਏ ਹੋਏ ਸਨ।
ਮ੍ਰਿਤਕ ਲੜਕੀ ਦੀ ਪਹਿਚਾਣ ਗੁਰਮਨਜੋਤ ਕੌਰ ਦੇ ਰੂਪ ਵਜੋਂ ਹੋਈ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਲੜਕੀ ਦੇ ਪਿਤਾ ਨਿਰਪਾਲ ਸਿੰਘ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।
ਪਿੰਡ ਵਾਲਿਆਂ ਦਾ ਕਹਿਣਾ, ਮੋਬਾਈਲ ਖੋਹਣ ਦੀ ਕੀਤੀ ਕੋਸ਼ਿਸ਼
ਇਸ ਮਾਮਲੇ ਸਬੰਧੀ ਪਿੰਡ ਵਾਸੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਦੋਸ਼ੀ ਨੂੰ ਭੱਜਦੇ ਹੋਏ ਦੇਖਿਆ ਉਹ ਦੱਸ ਰਹੇ ਹਨ ਕਿ ਬਦ-ਮਾਸ਼ ਨੇ ਲੜਕੀ ਨਾਲ ਹੱਥੋਪਾਈ ਕੀਤੀ ਹੈ। ਲੜਕੀ ਦਾ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਖਿਚੋਤਾਣ ਵਿਚ ਦੋਸ਼ੀ ਨੇ ਲੜਕੀ ਉਤੇ ਵਾਰ ਕਰ ਦਿੱਤਾ। ਉਸ ਨੂੰ ਬੁਰੇ ਹਾਲ ਵਿਚ ਜ਼ਖਮੀ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਕਰ ਰਹੀ ਹੈ ਨੇੜੇ ਦੇ CCTV ਫੁਟੇਜ ਦੀ ਜਾਂਚ
ਪੁਲਿਸ ਦੇ ਉੱਚ ਅਧਿਕਾਰੀਆਂ ਨੇ ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ ਉਤੇ ਬੁਲਾਇਆ। ਟੀਮ ਨੇ ਮੌਕੇ ਤੋਂ ਕਈ ਸੁਰਾਗ ਇਕੱਠੇ ਕੀਤੇ ਹਨ। ਪੁਲਿਸ ਅਨੁਸਾਰ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਈ ਟੀਮਾਂ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ CCTV ਫੁਟੇਜ ਆਦਿ ਦੀ ਜਾਂਚ ਕਰ ਰਹੀਆਂ ਹਨ। ਉਮੀਦ ਹੈ ਕਿ ਜਲਦੀ ਹੀ ਦੋਸ਼ੀ ਦੀ ਪਹਿਚਾਣ ਕਰ ਲਈ ਜਾਵੇਗੀ।
ਗਰਦਨ ਅਤੇ ਮੂੰਹ ਉਤੇ ਕੀਤੇ ਵਾਰ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨਵਨੀਤ ਸਿੰਘ ਬੈਂਸ ਅਤੇ ਐਸ. ਪੀ. ਹੈੱਡਕੁਆਰਟਰ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਕਾ-ਤ-ਲ ਨੇ ਲੜਕੀ ਦੀ ਗਰਦਨ ਅਤੇ ਚਿਹਰੇ ਉਤੇ ਵਾਰ ਕੀਤਾ ਸੀ। ਮ੍ਰਿਤਕ ਗੁਰਮਨਜੋਤ ਕੌਰ ਆਈਲੈਟਸ ਦੀ ਪੜ੍ਹਾਈ ਕਰ ਰਹੀ ਸੀ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ।