ਪੰਜਾਬ ਵਿਚ ਲੁਧਿਆਣਾ ਜਿਲ੍ਹੇ ਦੇ ਰਾਹੋ ਰੋਡ ਬਾਜਦਾ ਕਲੋਨੀ ਵਿਚ ਇੱਕ ਰੰਗਾਈ ਯੂਨਿਟ ਵਿੱਚ ਇੱਕ ਆਰਓ ਆਪਰੇਟਰ ਦੀ ਪਾਣੀ ਦੀ ਟੈਂਕੀ ਵਿੱਚ ਡੁੱਬ ਜਾਣ ਦੇ ਕਾਰਨ ਮੌ-ਤ ਹੋ ਗਈ। ਉਕਤ ਨੌਜਵਾਨ ਪਿਛਲੇ 3 ਸਾਲਾਂ ਤੋਂ ਇਸ ਫੈਕਟਰੀ ਵਿਚ ਕੰਮ ਕਰਦਾ ਸੀ। ਮ੍ਰਿਤਕ ਦੀ ਪਹਿਚਾਣ ਰਜਿੰਦਰ ਕੁਮਾਰ ਨਾਮ ਦੇ ਰੂਪ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਪਿੰਡ ਦਾਦੋਵਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮਹਾਂਨਗਰ ਵਿਚ ਉਹ ਘੁੰਮਣ ਕਲੋਨੀ ਵਿੱਚ ਆਪਣੇ ਚਾਚੇ ਕੋਲ ਰਹਿੰਦਾ ਸੀ।
ਉਹ ਰੋਜ਼ਾਨਾ ਦੀ ਤਰ੍ਹਾਂ ਟੈਂਕੀ ਵਿੱਚ ਪਾਣੀ ਚੈੱਕ ਕਰਨ ਲਈ ਗਿਆ ਸੀ ਜਦੋਂ ਉਹ ਪਾਣੀ ਚੈੱਕ ਕਰ ਰਿਹਾ ਸੀ ਤਾਂ ਅਚਾਨਕ ਉਹ ਟੈਂਕੀ ਵਿੱਚ ਕਰੀਬ 50 ਫੁੱਟ ਡੂੰਘੇ ਪਾਣੀ ਵਿੱਚ ਡਿੱਗ ਗਿਆ। ਸਿਰ ਭਾਰ ਡਿੱਗਣ ਕਰਕੇ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ। ਰਜਿੰਦਰ ਨਾਲ ਉਸ ਦਾ ਇੱਕ ਸਹਾਇਕ ਵੀ ਸੀ ਜਿਸ ਨੇ ਫੈਕਟਰੀ ਵਿੱਚ ਰੌਲਾ ਪਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਰਾਕੇਸ਼ ਨੇ ਦੱਸਿਆ ਕਿ ਰਜਿੰਦਰ ਉਸ ਦੇ ਕੋਲ ਹੀ ਰਹਿੰਦਾ ਸੀ। ਉਨ੍ਹਾਂ ਨੂੰ ਫੈਕਟਰੀ ਤੋਂ ਤਰਲੋਕ ਨਾਮ ਦੇ ਵਿਅਕਤੀ ਦਾ ਫੋਨ ਆਇਆ ਸੀ ਜਿਸ ਨੇ ਉਸ ਨੂੰ ਦੱਸਿਆ ਕਿ ਰਾਜਿੰਦਰ ਦੀ ਟੈਂਕੀ ਵਿੱਚ ਡੁੱਬ ਜਾਣ ਕਾਰਨ ਮੌ-ਤ ਹੋ ਗਈ ਹੈ। ਰਾਕੇਸ਼ ਅਨੁਸਾਰ ਜਦੋਂ ਉਹ ਫੈਕਟਰੀ ਪਹੁੰਚਿਆ ਤਾਂ ਉਸ ਨੇ ਟੈਂਕੀ ਖਾਲੀ ਕਰਨ ਲਈ ਰੌਲਾ ਪਾਇਆ, ਜਿਸ ਤੋਂ ਬਾਅਦ ਰਜਿੰਦਰ ਦੀ ਦੇਹ ਨੂੰ ਬਾਹਰ ਕੱਢਿਆ ਗਿਆ।
ਜੇਕਰ ਫੈਕਟਰੀ ਪ੍ਰਬੰਧਕ ਜਾਂ ਮਜ਼ਦੂਰ ਹਾਦਸੇ ਤੋਂ ਤੁਰੰਤ ਬਾਅਦ ਟੈਂਕੀ ਨੂੰ ਖਾਲੀ ਕਰ ਦਿੰਦੇ ਤਾਂ ਅੱਜ ਰਜਿੰਦਰ ਉਨ੍ਹਾਂ ਵਿਚਕਾਰ ਹੁੰਦਾ। ਰਾਕੇਸ਼ ਅਨੁਸਾਰ ਰਜਿੰਦਰ ਦੀ ਮੌ-ਤ ਅਣਗਹਿਲੀ ਕਾਰਨ ਹੋਈ ਹੈ। ਥਾਣਾ ਮੇਹਰਬਾਨ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।