ਡੇਢ ਮਹੀਨਾ ਪਹਿਲਾਂ ਮੁਕਾ ਦਿੱਤਾ ਸੀ ਪਿਓ, ਹੁਣ ਗਵਾਹੀ ਦੇਣ ਆਏ ਫੌਜੀ ਪੁੱਤਰ ਦੀ ਵੀ ਖੋਹ ਲਈ ਜਿੰਦਗੀ

Punjab

ਹਰਿਆਣਾ ਦੇ ਰੋਹਤਕ ਅੰਧਰ ਪੈਂਦੇ ਪਿੰਡ ਚਮਰੀਆ ਵਿਚ ਫੌਜ ਦੇ ਇਕ ਜਵਾਨ ਦਾ ਉਸ ਸਮੇਂ ਕ-ਤ-ਲ ਕਰ ਦਿੱਤਾ ਗਿਆ, ਜਦੋਂ ਉਹ ਪਿਤਾ ਦੇ ਕ-ਤ-ਲ ਕੇਸ਼ ਵਿਚ ਗਵਾਹੀ ਦੇਣ ਲਈ ਛੁੱਟੀ ਆਇਆ ਸੀ। ਫੌਜੀ ਜਵਾਨ ਦੇ ਸਿਰ ਵਿੱਚ ਗੋ-ਲੀ ਮਾਰ ਦਿੱਤੀ ਗਈ। ਇੰਨਾ ਹੀ ਨਹੀਂ 16 ਜੂਨ ਨੂੰ ਉਸ ਦੇ ਪਿਤਾ ਭੂਪ ਸਿੰਘ ਦੀ ਵੀ ਗੋ-ਲੀ ਮਾਰ ਹੱ-ਤਿ-ਆ ਕਰ ਦਿੱਤੀ ਗਈ ਸੀ। ਪੁਲਿਸ ਅਤੇ ਐਫ. ਐਸ. ਐਲ. ਟੀਮ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

ਫਿਲਹਾਲ ਦੇਹ ਨੂੰ ਪੋਸਟ ਮਾਰਟਮ ਲਈ ਰੋਹਤਕ ਪੀ. ਜੀ. ਆਈ. ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦਾ ਖੁਲਾਸਾ ਕਰਕੇ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਚਮਰੀਆ ਪਿੰਡ ਦਾ ਰਹਿਣ ਵਾਲਾ ਮੋਹਿਤ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਇਸ ਸਮੇਂ ਛੁੱਟੀ ਉਤੇ ਆਇਆ ਹੋਇਆ ਸੀ। ਮੋਹਿਤ 16 ਜੂਨ ਨੂੰ ਪਿਤਾ ਭੂਪ ਸਿੰਘ ਦੇ ਹੋਏ ਕ-ਤ-ਲ ਕੇਸ਼ ਦਾ ਗਵਾਹ ਸੀ ਅਤੇ ਉਸ ਦੀ ਤਿੰਨ-ਚਾਰ ਦਿਨਾਂ ਬਾਅਦ ਅਦਾਲਤ ਵਿੱਚ ਗਵਾਹੀ ਹੋਣੀ ਸੀ।

ਅੱਜ ਸਵੇਰੇ ਜਦੋਂ ਉਹ ਸੈਰ ਕਰਨ ਲਈ ਨਿਕਲਿਆ ਤਾਂ ਸਰਕਾਰੀ ਸਕੂਲ ਨੇੜੇ ਤਿੰਨ ਬਾਈਕ ਸਵਾਰਾਂ ਨੇ ਉਸ ਦੇ ਸਿਰ ਵਿੱਚ ਗੋ-ਲੀ ਮਾਰ ਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਐਫ. ਐਸ. ਐਲ. ਟੀਮ ਨੂੰ ਵੀ ਜਾਂਚ ਲਈ ਮੌਕੇ ਉਤੇ ਬੁਲਾਇਆ ਗਿਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐਸ. ਪੀ. ਰਾਕੇਸ਼ ਕੁਮਾਰ ਨੇ ਵੀ ਮੌਕੇ ਦਾ ਮੁਆਇਨਾ ਕੀਤਾ।

ਜਾਣਕਾਰੀ ਦਿੰਦਿਆਂ ਸਦਰ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚ ਗਏ ਸਨ। ਜਾਂਚ ਟੀਮ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਜਾਂਚ ਲਈ ਮੌਕੇ ਉਤੇ ਬੁਲਾਇਆ ਗਿਆ। ਫਿਲਹਾਲ ਮ੍ਰਿਤਕ ਮੋਹਿਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪਰਿਵਾਰ ਨੇ ਪਿੰਡ ਦੇ ਹੀ ਰਹਿਣ ਵਾਲੇ ਸੰਦੀਪ ਉਤੇ ਕ-ਤ-ਲ ਕਰਨ ਦਾ ਦੋਸ਼ ਲਗਾਇਆ ਹੈ। ਕ-ਤ-ਲ ਦਾ ਕਾਰਨ ਨਿੱਜੀ ਰੰ-ਜਿ-ਸ਼ ਦੱਸਿਆ ਜਾ ਰਿਹਾ ਹੈ।

ਕਿਉਂਕਿ ਮੋਹਿਤ 16 ਜੂਨ ਨੂੰ ਹੋਏ ਪਿਤਾ ਦੇ ਕ-ਤ-ਲ ਦੇ ਮਾਮਲੇ ਵਿੱਚ ਗਵਾਹ ਸੀ। ਦੋ-ਤਿੰਨ ਦਿਨਾਂ ਬਾਅਦ ਅਦਾਲਤ ਵਿੱਚ ਗਵਾਹੀ ਹੋਣੀ ਸੀ। ਇਸ ਗੱਲ ਨੂੰ ਹੀ ਕ-ਤ-ਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦ ਹੀ ਸੰਦੀਪ ਨੂੰ ਗ੍ਰਿਫਤਾਰ ਕਰ ਲਵੇਗੀ।

Leave a Reply

Your email address will not be published. Required fields are marked *