ਤੇਜ਼ ਸਪੀਡ ਵਾਹਨ ਚਲਾਉਣ ਤੋਂ ਰੋਕਣਾ, ਬਜ਼ੁਰਗ ਨੂੰ ਪਿਆ ਮਹਿੰਗਾ, ਦੋਸ਼ੀਆਂ ਨੇ ਕਰ ਦਿੱਤਾ ਵਾਰ, ਮੁਕਾ ਦਿੱਤੀ ਜਿੰਦਗੀ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਪਿੰਡ ਜੁਲਕਾਂ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਇੱਕ 55 ਸਾਲ ਉਮਰ ਦੇ ਵਿਅਕਤੀ ਦਾ ਉਸ ਦੇ ਭਤੀਜੇ ਅਤੇ ਹੋਰ ਰਿਸ਼ਤੇਦਾਰਾਂ ਨੇ ਲੋਹੇ ਦੀ ਰਾ-ਡ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀ ਫਰਾਰ ਹਨ। ਮ੍ਰਿਤਕ ਦੀ ਪਹਿਚਾਣ ਅਮਰ ਸਿੰਘ ਦੇ ਰੂਪ ਵਜੋਂ ਹੋਈ ਹੈ।

ਦੋਸ਼ੀਆਂ ਵਿਚ ਨਵਦੀਪ ਸਿੰਘ ਉਰਫ ਨਵੀ, ਵਾਰਿਸਦੀਪ ਸਿੰਘ, ਬਲਜੀਤ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਦੋਸ਼ੀ ਮ੍ਰਿਤਕ ਬਜ਼ੁਰਗ ਦੇ ਘਰ ਦੇ ਕੋਲ ਹੀ ਰਹਿੰਦੇ ਹਨ। ਦੋਸ਼ੀ ਅਕਸਰ ਹੀ ਤੇਜ਼ ਰਫਤਾਰ ਨਾਲ ਬਾਇਕ ਚਲਾਉਂਦੇ ਸਨ ਅਤੇ ਬਿਨਾਂ ਕਿਸੇ ਕਾਰਨ ਬਾਈਕ ਉਤੇ ਚੱਕਰ ਲਾਉਂਦੇ ਰਹਿੰਦੇ ਸਨ। ਸੋਮਵਾਰ ਦੇਰ ਸ਼ਾਮ ਨੂੰ ਵੀ ਕੁਝ ਅਜਿਹਾ ਹੀ ਹੋਇਆ। ਦੋਸ਼ੀ ਤੇਜ਼ ਬਾਈਕ ਚਲਾ ਰਹੇ ਸਨ। ਅਮਰ ਸਿੰਘ ਉਸ ਸਮੇਂ ਘਰ ਦੇ ਬਾਹਰ ਕੁਰਸੀ ਉਤੇ ਬੈਠਾ ਸੀ।

ਜਦੋਂ ਉਸ ਨੇ ਦੋਸ਼ੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਉਸ ਉਤੇ ਲੋਹੇ ਦੀ ਰਾ-ਡ ਨਾਲ ਵਾਰ ਕਰ ਦਿੱਤਾ। ਅਮਰ ਸਿੰਘ ਦੇ ਸਿਰ ਅਤੇ ਚਿਹਰੇ ਉਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਗਿਆ। ਇਸ ਕਾਰਨ ਬਲੱਡ ਨਾਲ ਲੱਥਪੱਥ ਅਮਰ ਸਿੰਘ ਜ਼ਮੀਨ ਉਤੇ ਡਿੱਗ ਗਿਆ। ਉਸ ਨੂੰ ਗੰਭੀਰ ਹਾਲ ਵਿਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਉਸ ਦਾ ਨਾਜ਼ੁਕ ਹਾਲ ਦੇਖਦੇ ਹੋਏ ਉਸ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਪਰ ਉੱਥੇ ਇਲਾਜ ਦੌਰਾਨ ਅਮਰ ਸਿੰਘ ਦੀ ਮੌ-ਤ ਹੋ ਗਈ। ਥਾਣਾ ਜੁਲਕਾਂ ਦੇ ਇੰਚਾਰਜ ਹਰਜਿੰਦਰ ਸਿੰਘ ਅਨੁਸਾਰ ਚਾਰੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ (ਪਰ ਫਿਲਹਾਲ ਖਬਰ ਲਿਖੇ ਜਾਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ) ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀ ਫੜ ਲਏ ਜਾਣਗੇ।

Leave a Reply

Your email address will not be published. Required fields are marked *