2 ਧੀਆਂ ਦੇ ਜਨਮ ਤੋਂ ਬਾਅਦ, ਸਹੁਰੇ ਕਰਦੇ ਸੀ ਦੁਖੀ, ਭੈਣ ਨੇ ਮੁਕਾ ਲਈ ਆਪਣੀ ਜਿੰਦਗੀ, ਭਰਾ ਨੇ ਦੱਸੀਆਂ ਇਹ ਗੱਲਾਂ

Punjab

ਪੰਜਾਬ ਦੇ ਅਬੋਹਰ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਘਰ ਵਿਚ ਹੀ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਸਹੁਰੇ ਪਰਿਵਾਰ ਖਿਲਾਫ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੋਬਿੰਦ ਕੁਮਾਰ ਵਾਸੀ ਸੈੰਦਵਾਲੀ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਕਿਰਨ ਬਾਲਾ ਦਾ ਵਿਆਹ 2016 ਵਿੱਚ ਦੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਲਾਲਗੜ੍ਹ ਜਾਟਾਨ ਦੇ ਰਹਿਣ ਵਾਲੇ ਸੁਨੀਲ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਭੈਣ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ। ਜਿਸ ਦੇ ਬਾਅਦ ਤੋਂ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਤੰਗ ਕਰ ਰਿਹਾ ਸੀ।

ਭੈਣ ਨੇ ਫੋਨ ਕਰਕੇ ਦੱਸਿਆ ਕੁੱਟ-ਮਾਰ ਬਾਰੇ

ਜਾਣਕਾਰੀ ਦਿੰਦਿਆਂ ਗੋਬਿੰਦ ਕੁਮਾਰ ਨੇ ਦੱਸਿਆ ਕਿ 7 ਅਗਸਤ ਨੂੰ ਸਵੇਰੇ 7 ਵਜੇ ਉਸ ਦੀ ਭੈਣ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਤੀ ਸੁਨੀਲ, ਸੱਸ ਸ਼ਰਮੀਲਾ, ਸਹੁਰਾ ਚੰਦਰਪਾਲ ਅਤੇ ਦਿਉਰ ਰਾਜੀਵ ਕੁਮਾਰ ਵਾਸੀ ਕਲਰਖੇੜਾ ਨੇ ਉਸ ਦੀ ਕੁੱਟ-ਮਾਰ ਕੀਤੀ। ਭੈਣ ਨੇ ਉਥੋਂ ਲੈ ਜਾਣ ਦੇ ਲਈ ਕਿਹਾ।

ਭੈਣ ਨੂੰ ਲੈਣ ਗਏ ਭਰਾ ਨੂੰ ਘਰੋਂ ਕੱਢਿਆ

ਗੋਬਿੰਦ ਨੇ ਦੱਸਿਆ ਕਿ 8 ਅਗਸਤ ਦੀ ਸਵੇਰ ਜਦੋਂ ਉਸ ਦਾ ਛੋਟਾ ਭਰਾ ਰਾਕੇਸ਼ ਭੈਣ ਨੂੰ ਲੈਣ ਗਿਆ ਤਾਂ ਉਸ ਦੇ ਜੀਜਾ -ਸੁਨੀਲ ਨੇ ਉਸ ਨੂੰ ਘਰੋਂ ਧੱਕੇ ਦੇ ਕੇ ਕੱਢ ਦਿੱਤਾ। ਇਸ ਤੋਂ ਬਾਅਦ ਸ਼ਾਮ 5 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਉਸ ਦੀ ਭੈਣ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ।

ਸਹੁਰਿਆਂ ਖਿਲਾਫ ਮਾਮਲਾ ਹੋਇਆ ਦਰਜ

ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੇ ਪੋਸਟ ਮਾਰਟਮ ਹਾਊਸ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਗੋਬਿੰਦ ਕੁਮਾਰ ਦੇ ਬਿਆਨਾਂ ਉਤੇ ਮ੍ਰਿਤਕਾ ਦੇ ਪਤੀ ਸੁਨੀਲ, ਸੱਸ ਸ਼ਰਮੀਲਾ, ਸਹੁਰਾ ਚੰਦਰਪਾਲ, ਦਿਉਰ ਰਾਜੀਵ ਅਤੇ ਇਕ ਹੋਰ ਸਰਬਜੀਤ ਦੇ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *