ਬਜ਼ੁਰਗ ਦਾ ਪੁੱਤਰ ਅਤੇ ਪੋਤਾ ਹੋਏ ਸੀ ਗੁੰਮ, ਹੁਣ ਪੋਤੇ ਦੀ ਦੁਖਦ ਹਾਲ ਵਿਚ ਮਿਲੀ ਦੇਹ, ਪੁੱਤ ਦੀ ਭਾਲ ਜਾਰੀ, ਜੁਆਈ ਤੇ ਲੱਗੇ ਇਲ-ਜ਼ਾਮ

Punjab

ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਦੇਰ ਰਾਤ ਗਿੱਲ ਨਹਿਰ ਵਿਚੋਂ 2 ਸਾਲ ਉਮਰ ਦੇ ਜੁਆਕ ਦੀ ਦੇਹ ਮਿਲੀ ਹੈ। ਜਿਸ ਦੀ ਪਹਿਚਾਣ ਤਨਿਸ਼ਕ ਨਾਮ ਦੇ ਵਜੋਂ ਹੋਈ ਹੈ। ਤਨਿਸ਼ਕ ਅਤੇ ਉਸ ਦਾ ਪਿਤਾ ਗੌਰਵ ਇਕ ਦਿਨ ਤੋਂ ਲਾਪਤਾ ਸਨ। ਤਨਿਸ਼ਕ ਦੇ ਦਾਦਾ ਰਾਜਵੀਰ ਨੇ ਦੋਰਾਹਾ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਰਾਜਵੀਰ ਨੇ ਦੱਸਿਆ ਕਿ ਉਹ ਜਵੱਦੀ ਦਾ ਰਹਿਣ ਵਾਲਾ ਹੈ। ਜਦੋਂ ਕਿ ਉਸ ਦਾ ਲੜਕਾ ਹੈਬੋਵਾਲ ਇਲਾਕੇ ਵਿੱਚ ਉਸ ਤੋਂ ਵੱਖ ਰਹਿੰਦਾ ਸੀ। ਉਸ ਨੇ ਜਵਾਈ ਉਤੇ ਕਾ-ਲਾ ਜਾ-ਦੂ ਕਰਨ ਦਾ ਦੋਸ਼ ਲਾਇਆ ਹੈ।

ਗੌਰਵ ਦਾ ਮੋਟਰਸਾਈਕਲ ਮਿਲਿਆ ਨਹਿਰ ਕਿਨਾਰੇ ਤੋਂ

ਜਾਣਕਾਰੀ ਦਿੰਦਿਆਂ ਰਾਜਵੀਰ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਬੇਟਾ ਗੌਰਵ ਅਤੇ ਪੋਤਾ ਤਨਿਸ਼ਕ ਅਚਾਨਕ ਗੁੰਮ ਹੋ ਗਏ ਸਨ। ਤਲਾਸ਼ ਦੌਰਾਨ ਪੁੱਤਰ ਗੌਰਵ ਦਾ ਮੋਟਰਸਾਈਕਲ ਨਹਿਰ ਕਿਨਾਰੇ ਤੋਂ ਮਿਲ ਗਿਆ। ਇਸ ਮਾਮਲੇ ਦੀ ਜਾਂਚ ਕਰਨ ਉਤੇ ਪੋ-ਤੇ ਦੀ ਦੇਹ ਨਹਿਰ ਦੇ ਅੰਦਰ ਲੱਗੀ ਗਰਿੱਲ ਵਿਚ ਫਸੀ ਹੋਈ ਮਿਲੀ। ਇਸ ਦੇ ਨਾਲ ਹੀ ਗੌਰਵ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਜਵਾਈ ਨਾਲ ਚੱਲਦਾ ਸੀ ਵਿਵਾਦ

ਰਾਜਵੀਰ ਨੇ ਦੱਸਿਆ ਕਿ ਉਸ ਦਾ ਜਵਾਈ ਰਮਨ ਨਾਲ ਝ-ਗ-ੜਾ ਚੱਲ ਰਿਹਾ ਹੈ। ਜਵਾਈ ਰਮਨ ਚੰਡੀਗੜ੍ਹ ਰਹਿੰਦਾ ਹੈ। ਉਹ ਅਕਸਰ ਉਸ ਦੀ ਧੀ ਨਾਲ ਕੁੱਟ-ਮਾਰ ਕਰਦਾ ਰਹਿੰਦਾ ਸੀ। ਬੇਟਾ ਗੌਰਵ ਕੁਝ ਦਿਨ ਪਹਿਲਾਂ ਉਸ ਨੂੰ ਸਮਝਾਉਣ ਗਿਆ ਸੀ, ਪਰ ਰਮਨ ਨੇ ਗੌਰਵ ਨੂੰ ਕਿਹਾ ਸੀ ਕਿ ਉਹ ਉਸ ਨੂੰ ਮ੍ਰਿਤਕਾਂ ਦੀ ਸੂਚੀ ਵਿਚ ਪਵਾ ਦੇਵੇਗਾ। ਰਾਜਵੀਰ ਦਾ ਇਲਜ਼ਾਮ ਲਾਇਆ ਹੈ ਕਿ ਰਮਨ ਇੱਕ ਤਾਂਤਰਿਕ ਕੋਲ ਜਾਂਦਾ ਹੈ।

ਬੇਟੇ ਅਤੇ ਪੋ-ਤੇ ਦੇ ਲਾਪਤਾ ਹੋਣ ਵਿੱਚ ਜਵਾਈ ਦੀ ਸਾ-ਜਿ-ਸ਼

ਰਾਜਵੀਰ ਨੇ ਕਿਹਾ ਕਿ ਉਸ ਦੇ ਬੇਟੇ ਅਤੇ ਪੋ-ਤੇ ਦੇ ਗਾਇਬ ਹੋਣ ਪਿੱਛੇ ਜਵਾਈ ਦੀ ਸਾ-ਜਿ-ਸ਼ ਹੈ। ਪੁੱਤਰ ਗੌਰਵ ਦੀ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਪੋਤੇ ਤਨਿਸ਼ਕ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਰਖਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਦੋਰਾਹਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

Leave a Reply

Your email address will not be published. Required fields are marked *