ਘਰ ਜੁਆਈ ਹੀ ਨਿਕਲਿਆ, ਪਤਨੀ ਅਤੇ ਸੱਸ ਦੀ ਜਿੰਦਗੀ ਖੋਹਣ ਵਾਲਾ, ਜਾਂਂਚ ਦੌਰਾਨ ਸਾਹਮਣੇ ਆਇਆ ਇਹ ਕਾਰਨ

Punjab

ਪੰਜਾਬ ਵਿਚ ਜਿਲ੍ਹਾ ਬਰਨਾਲਾ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਹੋਈ ਵਾਰ-ਦਾਤ ਦੇ ਦੋਹਰੇ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਘਰ ਜੁਆਈ ਰਹਿ ਰਹੇ ਰਾਜਦੀਪ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਇਸ ਲਈ ਕ-ਤ-ਲ ਕਰ ਦਿੱਤਾ ਕਿਉਂਕਿ ਉਹ ਆਪਣੀ ਪਤਨੀ ਦੇ ਨਾਮ ਦੀ ਜੱਦੀ 5 ਏਕੜ ਜ਼ਮੀਨ ਹੜੱਪਣਾ ਚਾਹੁੰਦਾ ਸੀ।

ਘਰ ਜੁਆਈ ਖਿਲਾਫ ਹੋਇਆ ਮਾਮਲਾ ਦਰਜ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਅੰਡਰ ਟਰੇਨਿੰਗ ਐੱਸ. ਐੱਚ. ਓ. ਕਰਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਦੋਸ਼ੀ ਜੁਆਈ ਰਾਜਦੀਪ ਸਿੰਘ ਦੇ ਖਿਲਾਫ ਹਰਬੰਸ ਕੌਰ ਅਤੇ ਪਰਮਜੀਤ ਕੌਰ ਦੇ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਦੇ ਜੇਠ ਦੇ ਲੜਕੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਉਸ ਦੀ ਚਾਚੀ ਹਰਬੰਸ ਕੌਰ ਅਤੇ ਚਾਚੀ ਦੀ ਲੜਕੀ ਪਰਮਜੀਤ ਕੌਰ ਦੇ ਨਾਲ ਰਹਿੰਦਾ ਸੀ। ਪਰਮਜੀਤ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਦੋਸ਼ੀ ਰਾਜਦੀਪ ਸਿੰਘ ਨਾਲ ਹੋਇਆ ਸੀ। ਪਰਮਜੀਤ ਕੌਰ ਦੇ ਨਾਮ ਉਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹੜੱਪ ਕੇ ਵੇਚਣਾ ਚਾਹੁੰਦਾ ਸੀ।

ਜਸਵਿੰਦਰ ਸਿੰਘ ਦੇ ਦੱਸਣ ਅਨੁਸਾਰ ਇਸ ਗੱਲ ਨੂੰ ਲੈ ਕੇ ਅਕਸਰ ਘਰ ਵਿਚ ਕਲੇਸ਼ ਹੁੰਦਾ ਰਹਿੰਦਾ ਸੀ। ਦੋਸ਼ੀ ਜੁਆਈ ਨਸ਼ਾ ਕਰ ਕੇ ਸੱਸ ਅਤੇ ਪਤਨੀ ਦੋਵਾਂ ਦੀ ਕੁੱਟ-ਮਾਰ ਕਰਦਾ ਸੀ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਅਜੇ ਉਹ ਖੁਦ ਵੀ ਜ਼ਖਮੀ ਹੈ, ਇਸ ਲਈ ਪੁਲਿਸ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *