ਪੰਜਾਬ ਵਿਚ ਤਰਨਤਾਰਨ ਦੇ ਪਿੰਡ ਮੁੰਡਾ ਵਿਚ ਜਿਆਦਾ ਮਾਤਰਾ ਵਿਚ ਨ-ਸ਼ਾ ਲੈਣ ਕਾਰਨ ਇਕ ਨਾਬਾ-ਲਗ ਦੀ ਜਾ-ਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਆਰੋਪ ਲਾਇਆ ਹੈ ਕਿ ਪਿੰਡ ਵਿੱਚ ਆਮ ਹੀ ਨ-ਸ਼ਾ ਮਿਲਦਾ ਹੈ। ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਨ-ਸ਼ਾ ਖ੍ਰੀਦਣ ਲਈ ਆਉਂਦੇ ਹਨ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਸਾਹਿਬ ਸਿੰਘ ਨਾਮ ਵਜੋਂ ਹੋਈ ਹੈ। ਉਸ ਦੀ ਉਮਰ ਸਿਰਫ਼ 17 ਸਾਲ ਦੀ ਸੀ। ਅਜੇ ਦਾੜ੍ਹੀ ਮੁੱਛਾਂ ਫੁੱਟਣ ਲੱਗੀਆਂ ਸਨ ਕਿ ਨ-ਸ਼ੇ ਦੀ ਚੰਦਰੀ ਆਦਤ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਮਾਮਲੇ ਬਾਰੇ ਪਿਤਾ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਆਪਣੇ ਲੜਕੇ ਦਾ ਨ-ਸ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਫਿਰ ਤੋਂ ਟੀ-ਕਾ ਲਗਾਉਣ ਲੱਗ ਜਾਂਦਾ ਸੀ। ਪੁੱਤਰ ਦੀ ਦੇਹ ਪਿੰਡ ਦੇ ਵਰਾਂਡੇ ਵਿੱਚ ਰੱਖੀ ਹੋਈ ਹੈ ਅਤੇ ਪਰਿਵਾਰ ਦੇ ਸਾਰੇ ਮੈਂਬਰ ਹੁਣ ਨ-ਸ਼ੇ ਦੇ ਸੌਦਾਗਰਾਂ ਦਾ ਪਿਟ ਸਿਆਪਾ ਕਰ ਰਹੇ ਹਨ।
ਲੋਕਾਂ ਨੇ ਸਰ-ਕਾਰ ਦੇ ਦਾਅਵਿਆਂ ਤੇ ਖੜ੍ਹੇ ਕੀਤੇ ਸਵਾਲ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰ-ਕਾਰ ਵੱਲੋਂ ਪਿੰਡ ਵਿੱਚੋਂ ਨ-ਸ਼ਾ ਖਤਮ ਕਰਨ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਇਸ ਸਰ-ਕਾਰ ਉਤੇ ਵਿਸ਼ਵਾਸ ਸੀ ਕਿ ਇਹ ਨ-ਸ਼ਾ ਖਤਮ ਕਰ ਦੇਵੇਗੀ, ਪਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਨ-ਸ਼ੇ ਪਹਿਲਾਂ ਵਾਂਗ ਹੀ ਵਿਕ ਰਹੇ ਹਨ।