ਪਤੀ ਅਤੇ ਸੱਸ ਦੀ ਸਤਾਈ, ਮਹਿਲਾ ਛੱਡ ਗਈ ਦੁਨੀਆਂ, 9 ਸਾਲ ਦੇ ਦੋਹਤੇ ਨੇ ਦਿੱਤੀ ਆਪਣੇ ਨਾਨੇ ਨੂੰ ਸੂਚਨਾ, ਮਾਮਲਾ ਹੋਇਆ ਦਰਜ

Punjab

ਹਰਿਆਣਾ ਵਿਚ ਕੁਰੂਕਸ਼ੇਤਰ ਦੇ ਇਸਮਾਈਲਾਬਾਦ ਦੇ ਪਿੰਡ ਥਡੋਲੀ ਵਿੱਚ ਇੱਕ ਔਰਤ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕਾ ਔਰਤ ਦੀ ਪਹਿਚਾਣ ਰਮਨਦੀਪ ਕੌਰ ਉਮਰ 33 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਕੌਰ ਨੂੰ ਉਸ ਦਾ ਪਤੀ ਅਤੇ ਸੱਸ ਦੁ-ਖੀ ਕਰਦੇ ਸਨ। ਇਸ ਕਾਰਨ ਉਸ ਨੇ ਘਰ ਵਿਚ ਹੀ ਪੱਖੇ ਨਾਲ ਫਾ-ਹਾ ਲਾ ਲਿਆ ਅਤੇ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਮਾਮਲੇ ਦੀ ਸ਼ਿਕਾਇਤ ਉਤੇ ਪੁਲਿਸ ਵਲੋਂ ਉਸ ਦੇ ਪਤੀ ਅਤੇ ਸੱਸ ਦੇ ਖ਼ਿਲਾਫ਼ 306 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੋਹਤੇ ਨੇ ਦਿੱਤੀ ਆਪਣੇ ਨਾਨੇ ਨੂੰ ਸੂਚਨਾ

ਇਸ ਮਾਮਲੇ ਬਾਰੇ ਪਲਾਖਾ ਵਾਸੀ ਸੋਮਨਾਥ ਜ਼ਿਲ੍ਹਾ ਪਟਿਆਲਾ ਪੰਜਾਬ ਨੇ ਦੱਸਿਆ ਕਿ ਉਸ ਦੀ ਲੜਕੀ ਰਮਨਦੀਪ ਕੌਰ ਦਾ ਵਿਆਹ ਸਾਲ 2012 ਦੇ ਵਿੱਚ ਹਾਕਮ ਸਿੰਘ ਉਰਫ਼ ਕਾਲੂ ਵਾਸੀ ਥਡੋਲੀ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਲੜਕੀ ਦਾ 9 ਸਾਲ ਦਾ ਇਕ ਪੁੱਤਰ ਜਸਪ੍ਰੀਤ ਸਿੰਘ ਉਰਫ ਜੱਸੂ ਹੈ। ਅੱਜ ਉਸ ਦੇ ਦੋਹਤੇ ਜਸਪ੍ਰੀਤ ਸਿੰਘ ਨੇ ਦੁਪਹਿਰ ਸਾਢੇ 12 ਵਜੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਮਾਂ ਦੀ ਮੌ-ਤ ਹੋ ਗਈ ਹੈ।

ਇਸ ਸੂਚਨਾ ਦੇ ਮਿਲਦੇ ਹੀ ਜਦੋਂ ਉਹ ਆਪਣੇ ਪਰਿਵਾਰਕ ਮੈਂਬਰਾਂ ਲੈ ਕੇ ਮੌਕੇ ਉਤੇ ਪਹੁੰਚਿਆ ਤਾਂ ਉਸ ਦੀ ਲੜਕੀ ਦੇ ਗਲੇ ਉਤੇ ਰੱ-ਸੀ ਦੇ ਨਿਸ਼ਾਨ ਸਨ। ਆਪਣੀ ਸੱਸ ਅਤੇ ਪਤੀ ਤੋਂ ਤੰਗ ਆ ਕੇ ਉਸ ਦੀ ਧੀ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।

ਪਤੀ ਸ਼-ਰਾ-ਬੀ ਹੋ ਕੇ ਕਰਦਾ ਸੀ ਕੁੱਟ-ਮਾਰ

ਅੱਗੇ ਸੋਮਨਾਥ ਨੇ ਦੱਸਿਆ ਕਿ ਉਸ ਦੀ ਧੀ ਦੀ ਸੱਸ ਤੇਜੋ ਦੇਵੀ ਅਤੇ ਪਤੀ ਕਾਲੂ ਉਸ ਨੂੰ ਦੁੱ-ਖੀ ਕਰਦੇ ਸਨ। ਉਸ ਦਾ ਜਵਾਈ ਸ਼ਰਾਬ ਪੀ ਕੇ ਉਸ ਦੀ ਧੀ ਦੀ ਕੁੱਟ-ਮਾਰ ਕਰਦਾ ਸੀ। ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਇਕੱਠੀਆਂ ਹੋਈਆਂ, ਪਰ ਦੋਸ਼ੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ, ਪਰ ਦੋਸ਼ੀ ਨੇ ਮੁਆਫ਼ੀ ਮੰਗ ਲਈ ਸੀ।

Leave a Reply

Your email address will not be published. Required fields are marked *