ਆਪਣੀ ਆਵਾਜ਼ ਦੇ ਦਮ ਤੇ ਬਾਲੀਵੁੱਡ ਵਿਚ ਧਮਾਲ ਮਚਾ-ਉਣ ਵਾਲੇ ਖੰਨਾ ਦੇ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ ਉਮਰ 45 ਸਾਲ ਦੀ ਇਕ ਸੜਕ ਹਾਦਸੇ ਵਿਚ ਮੌ-ਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ। ਇਹ ਹਾਦਸਾ ਐਤਵਾਰ ਦੇਰ ਰਾਤ ਨੂੰ ਵਾਪਰਿਆ। ਦਲਜੀਤ ਕੌਰ ਰਿਸ਼ਤੇਦਾਰੀ ਵਿਚ ਮਿਲਣ ਤੋਂ ਬਾਅਦ ਬੱਸ ਰਾਹੀਂ ਖੰਨਾ ਪਰਤ ਰਹੀ ਸੀ। ਹਨੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਹੀ ਹੇਠਾਂ ਉਤਰ ਗਈ ਤਾਂ ਇਸੇ ਦੌਰਾਨ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਦਲਜੀਤ ਕੌਰ ਜੰਜੂਆ ਦਾ ਦਿਨ ਸੋਮਵਾਰ ਨੂੰ ਖੰਨਾ ਵਿਖੇ ਸ਼ਮਸ਼ਾਨ-ਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ।
ਸ਼ਹਿਰ ਦੇ ਪਤਵੰਤੇ ਵੀ ਅੰਤਿਮ ਸੰਸਕਾਰ ਵਿਚ ਨਹੀਂ ਹੋਏ ਸ਼ਾਮਲ
ਬੜੇ ਦੁੱਖ ਦੀ ਗੱਲ ਹੈ ਕਿ ਉਹ ਲਾਭ ਜੰਜੂਆ ਜਿਸ ਦੀ ਮੌਤ ਉੱਤੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਮਸਹੂਰ ਚੇਹਰੇ ਖੰਨਾ ਪਹੁੰਚੇ ਸਨ। ਉਨ੍ਹਾਂ ਪਰਿਵਾਰ ਨੂੰ ਤਸੱਲੀ ਦਿੰਦੇ ਹੋਏ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦਾ ਹੌਸਲਾ ਦਿੱਤਾ ਸੀ। ਉਸ ਜੰਜੂਆ ਦੀ ਪਤਨੀ ਦੇ ਅੰਤਿਮ ਸੰਸਕਾਰ ਵਿੱਚ ਇੱਕ ਵੀ ਕਲਾਕਾਰ ਨਹੀਂ ਆਇਆ। ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਵੀ ਪਤਵੰਤੇ ਨੇ ਅੰਤਿਮ ਯਾਤਰਾ ਵਿੱਚ ਸ਼ਿਰਕਤ ਨਹੀਂ ਕੀਤੀ।
ਪੁੱਤਰ ਨੇ ਦੁਖੀ ਮਨ ਨਾਲ ਕੀਤਾ, ਘਰ ਦਾ ਦਰਵਾਜ਼ਾ ਬੰਦ
18 ਸਾਲ ਉਮਰ ਦੇ ਬਲਜਿੰਦਰ ਸਿੰਘ ਜੰਜੂਆ ਨੇ ਕੁਝ ਲੋਕਾਂ ਦੀ ਹਾਜ਼ਰੀ ਵਿੱਚ ਆਪਣੀ ਮਾਤਾ ਦਾ ਅੰਤਿਮ ਸੰਸਕਾਰ ਕੀਤਾ। ਅੰਤਿਮ ਸੰਸਕਾਰ ਤੋਂ ਬਾਅਦ ਕੋਈ ਵੀ ਲਾਭ ਜੰਜੂਆ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਨਹੀਂ ਪਹੁੰਚਿਆ। ਇਸ ਉਦਾਸ ਮਾਹੌਲ ਵਿੱਚ ਪੁੱਤਰ ਬਲਜਿੰਦਰ ਸਿੰਘ ਆਪਣੇ ਨੌਕਰ ਨਾਲ ਘਰ ਵਿਚ ਹੀ ਸੀ। ਜਿਸ ਨੇ ਗਿੱਲੀਆਂ ਅੱਖਾਂ ਅਤੇ ਦੁਖੀ ਹਿਰਦੇ ਨਾਲ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਭਰੇ ਹਿਰਦੇ ਨਾਲ ਘਰ ਦਾ ਦਰਵਾਜ਼ਾ ਬੰਦ ਕਰ ਲਿਆ।
ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਦੇ ਐੱਸ. ਐੱਚ. ਓ. ਅਕਾਸ਼ ਦੱਤ ਨੇ ਦੱਸਿਆ ਕਿ ਬਲਜਿੰਦਰ ਸਿੰਘ ਜੰਜੂਆ ਦੀ ਸ਼ਿਕਾਇਤ ਉਤੇ ਪੁਲਿਸ ਨੇ ਅਣਪਛਾਤੇ ਵਾਹਨ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। CCTV ਫੁਟੇਜ ਤੋਂ ਦੋਸ਼ੀ ਦਾ ਪਤਾ ਲਗਾਇਆ ਜਾ ਰਿਹਾ ਹੈ।