ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ ਸੋਮਵਾਰ ਨੂੰ ਮੋਟਰਸਾਈਕਲ ਸਵਾਰ ਤਿੰਨ ਬਦ-ਮਾਸ਼ਾਂ ਨੇ ਦਿਨੇ ਹੀ ਇਕ ਦੁਕਾਨਦਾਰ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਹੈ। ਦੋਸ਼ੀਆਂ ਨੇ ਇਸ ਵਾਰ-ਦਾਤ ਨੂੰ ਉਸ ਵਕਤ ਅੰਜਾਮ ਦਿੱਤਾ ਜਦੋਂ ਉਹ ਲੁੱ-ਟ ਦੀ ਨੀਅਤ ਨਾਲ ਰਿਟਾਇਰਡ ਐਸ. ਡੀ. ਓ. ਰਜਿੰਦਰ ਕਾਲੀਆ ਦੀ ਦੁਕਾਨ ਉਤੇ ਪਹੁੰਚੇ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਏ. ਡੀ. ਸੀ. ਪੀ. ਸਿਟੀ-2 ਪ੍ਰਭਜੋਤ ਵਿਰਕ, ਏ. ਸੀ. ਪੀ. ਸਰਬਜੀਤ ਸਿੰਘ ਅਤੇ ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਸਮਾਨ ਲੈਣ ਬਹਾਨੇ ਆਏ ਦੋਸ਼ੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਭੱਲਾ ਕਾਲੋਨੀ ਗਲੀ ਜਾਮੁਨ ਵਾਲੀ ਦੀ ਰਹਿਣ ਵਾਲੀ ਸਨੇਹ ਲਤਾ ਨੇ ਦੱਸਿਆ ਕਿ ਉਸ ਦਾ ਪਤੀ ਰਜਿੰਦਰ ਕਾਲੀਆ ਐਸ. ਡੀ. ਓ. ਵਜੋਂ ਸੇਵਾਮੁਕਤ ਸੀ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਸ ਦਾ ਪਤੀ ਦੁਕਾਨ ਚਲਾਉਂਦਾ ਸੀ। ਕਰੀਬ ਪੌਣੇ ਚਾਰ ਵਜੇ ਉਸ ਦਾ ਪਤੀ ਦੁਕਾਨ ਉਤੇ ਬੈਠਾ ਸੀ। ਮੋਟਰਸਾਇਕਲ ਉਤੇ ਸਵਾਰ ਹੋਕੇ ਆਏ ਤਿੰਨ ਬਦ-ਮਾਸ਼ ਕੁਝ ਸਾਮਾਨ ਖ੍ਰੀਦਣ ਦੇ ਬਹਾਨੇ ਦੁਕਾਨ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਕੁਝ ਖਾਣ-ਪੀਣ ਦਾ ਸਾਮਾਨ ਮੰਗਿਆ।
ਅੱਗੇ ਸਨੇਹ ਲਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਸਾਮਾਨ ਦੇਣ ਲਈ ਫਰਿੱਜ ਵੱਲ ਵਧਿਆ ਤਾਂ ਉਨ੍ਹਾਂ ਵਿਚੋਂ ਦੋ ਨੇ ਗੱਲੇ (ਗੋਲਕ) ਵਿਚੋਂ ਪੈਸੇ ਕੱਢ ਲਏ। ਜਦੋਂ ਉਸ ਦੇ ਪਤੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਕ ਨੌਜਵਾਨ ਨੇ ਪਿ-ਸ-ਤੌ-ਲ ਕੱਢ ਕੇ ਉਸ ਉਤੇ ਫਾਇਰ ਕਰ ਦਿੱਤਾ। ਫਾਇਰ ਸਿੱਧਾ ਉਸ ਦੇ ਪਤੀ ਦੀ ਛਾਤੀ ਵਿੱਚ ਲੱਗਿਆ। ਉਸ ਨੂੰ ਇਲਾਜ ਲਈ ਤੁਰੰਤ ਹੀ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਸਬੰਧੀ ਛੇਹਰਟਾ ਥਾਣੇ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੌਕੇ ਉਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਕੇ ਲੁ-ਟੇ-ਰਿ-ਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।