ਹਰਿਆਣਾ ਵਿਚ ਕੈਥਲ ਸਥਿਤ ਹਲਕਾ ਗੂਹਲਾ ਚੀਕਾ ਦੇ ਪਿੰਡ ਚਾਬਾ ਤੋਂ ਆਸਟ੍ਰੇਲੀਆ ਗਏ 23 ਸਾਲ ਉਮਰ ਦੇ ਨੌਜਵਾਨ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਿਲਨਦੀਪ ਸਿੰਘ ਨੇ ਉੱਥੇ ਖੁ-ਦ-ਕੁ-ਸ਼ੀ ਕਰ ਲਈ ਹੈ। ਮਿਲਨਦੀਪ ਨੇ ਖੁ-ਦ-ਕੁ-ਸ਼ੀ ਕਦੋਂ ਅਤੇ ਕਿਉਂ ਕੀਤੀ ? ਇਸ ਬਾਰੇ ਅਜੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਆਸਟ੍ਰੇਲੀਆ ਰਹਿੰਦੇ ਹੋਰ ਨੌਜਵਾਨਾਂ ਨੇ ਬੁੱਧਵਾਰ ਨੂੰ ਨੌਜਵਾਨ ਦੀ ਮੌ-ਤ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਪੰਜਾਬ ਦੇ ਨੌਜਵਾਨਾਂ ਨਾਲ ਰਹਿੰਦਾ ਸੀ ਨੌਜਵਾਨ
ਮ੍ਰਿਤਕ ਨੌਜਵਾਨ ਮਿਲਨਦੀਪ ਸਿੰਘ ਕਰੀਬ 5 ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਆਸਟ੍ਰੇਲੀਆ ਗਿਆ ਸੀ। ਮ੍ਰਿਤਕ ਨੌਜਵਾਨ ਦੀ ਪਰਿਵਾਰਕ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਆਖਰੀ ਵਾਰ ਗੱਲਬਾਤ ਹੋਈ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਡਾ: ਤੇਜਾ ਸਿੰਘ ਸਰਕਾਰੀ ਸਿਹਤ ਕੇਂਦਰ ਤੋਂ ਸੇਵਾਮੁਕਤ ਆਰ. ਐਮ. ਐਸ ਪੀ. ਡਾਕਟਰ ਹਨ। ਇਸ ਸਮੇਂ ਮ੍ਰਿਤਕ ਨੌਜਵਾਨ ਆਸਟ੍ਰੇਲੀਆ ਦੇ ਸਪਰਿੰਗਵੇਲ ਵਿਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਉਥੇ ਪੰਜਾਬ ਦੇ ਕੁਝ ਹੋਰ ਨੌਜਵਾਨਾਂ ਦੇ ਨਾਲ ਰਹਿੰਦਾ ਸੀ।
ਚਾਰ ਭੈਣਾਂ ਦਾ ਸੀ ਇਕ-ਲੌਤਾ ਭਰਾ
ਜਾਣਕਾਰੀ ਦਿੰਦਿਆਂ ਪਿੰਡ ਚਾਬਾ ਦੇ ਸਰਪੰਚ ਹੁਸ਼ਿਆਰ ਸਿੰਘ ਅਤੇ ਗੁਰਦੀਪ ਸਿੰਘ ਚਾਬਾ ਨੇ ਦੱਸਿਆ ਕਿ ਮਿਲਨਦੀਪ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਉਸ ਦੀਆਂ ਚਾਰ ਭੈਣਾਂ ਹਨ। ਮਿਲਨਦੀਪ ਦੀ ਮੌ-ਤ ਦੀ ਸੂਚਨਾ ਨਾਲ ਪੂਰੇ ਪਰਿਵਾਰ ਸਮੇਤ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ ਹੈ।
ਪਿੰਡ ਦੇ ਲੋਕ ਸਵੇਰ ਤੋਂ ਹੀ ਮ੍ਰਿਤਕ ਨੌਜਵਾਨ ਦੇ ਘਰ ਚਾਬਾ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਵਾਰ ਵੀ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਭੈਣਾਂ ਨੇ ਆਪਣੇ ਭਰਾ ਲਈ ਡਾਕ ਰਾਹੀਂ ਰੱਖੜੀ ਭੇਜੀ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਰੱਖੜੀ ਉਤੇ ਭੈਣਾਂ ਵੱਲੋਂ ਭੇਜੀ ਗਈ ਰੱਖੜੀ ਨੂੰ ਉਹ ਬੰਨ੍ਹ ਨਹੀਂ ਸਕੇਗਾ।