ਪੰਜਾਬ ਵਿਚ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੀ ਪੁਰੇਵਾਲ ਕਾਲੋਨੀ ਵਿੱਚ ਇਕ ਪੁੱਤਰ ਨੇ ਆਪਣੇ ਪਿਤਾ ਉਤੇ ਤਿੱ-ਖੀ ਚੀਜ ਨਾਲ ਵਾਰ ਕਰ ਦਿੱਤਾ। ਪਿਤਾ ਨੂੰ ਗੰਭੀਰ ਹਾਲ ਵਿੱਚ ਪਹਿਲਾਂ ਨਕੋਦਰ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੋਂ ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਬਜੁਰਗ ਦੀ ਪਹਿਚਾਣ ਪੁਰੇਵਾਲ ਕਲੋਨੀ ਵਿਚ ਰਹਿਣ ਵਾਲੇ ਹਰਜੀਤ ਸਿੰਘ ਦੇ ਰੂਪ ਵਜੋਂ ਹੋਈ ਹੈ। ਦੋਸ਼ੀ ਪੁੱਤਰ ਸੁਰਿੰਦਰ ਸਿੰਘ ਉਰਫ ਛਿੰਦਾ ਇਸ ਕਾਰ-ਨਾਮੇ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਇੰਸਪੈਕਟਰ ਬਲਜੀਤ ਸਿੰਘ, ਏ. ਐਸ. ਆਈ. ਕੁਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੇ ਦੀ ਭਾਲ ਲਈ ਛਾਪੇ-ਮਾਰੀ ਕੀਤੀ ਜਾ ਰਹੀ ਹੈ। ਘਰ ਅਤੇ ਆਲੇ ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦੇਸ਼ ਵਿੱਚ ਵਸੇ ਤਿੰਨ ਜੁਆਕ, ਦੋਸ਼ੀ ਲੜਕਾ ਵੀ ਆਇਆ ਸੀ ਵਿਦੇਸ਼ ਤੋਂ
ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਹੈ। ਇਸ ਬਜ਼ੁਰਗ ਜੋੜੇ ਦੇ ਤਿੰਨ ਜੁਆਕ ਹਨ, ਜਿਨ੍ਹਾਂ ਵਿਚ ਦੋ ਪੁੱਤਰ ਅਤੇ ਇੱਕ ਧੀ ਹੈ। ਇਹ ਤਿੰਨੋਂ ਹੀ ਵਿਦੇਸ਼ ਵਿਚ ਰਹਿੰਦੇ ਹਨ। ਇੱਕ ਪੁੱਤਰ 2-3 ਮਹੀਨੇ ਪਹਿਲਾਂ ਵਿਦੇਸ਼ (ਕੈਨੇਡਾ) ਤੋਂ ਆਇਆ ਸੀ। ਬਜ਼ੁਰਗ ਦੀ ਪਤਨੀ ਅੱਜ ਸਵੇਰੇ ਆਪਣੀ ਰਿਸ਼ਤੇਦਾਰੀ ਵਿਚ ਗਈ ਹੋਈ ਸੀ। ਪਿਓ ਅਤੇ ਪੁੱਤ ਘਰ ਵਿਚ ਇਕੱਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਪਿਛਲੇ ਕੁਝ ਸਮੇਂ ਤੋਂ ਬਹੁਤ ਬਿਮਾਰ ਹੈ। ਅੱਜ ਕਿਸੇ ਗੱਲ ਨੂੰ ਲੈ ਕੇ ਦੋਵੇਂ ਪਿਓ-ਪੁੱਤ ਵਿਚ ਬਹਿਸ ਹੋ ਗਈ ਅਤੇ ਬੇਟੇ ਨੇ ਆਪਣੇ ਪਿਤਾ ਉਤੇ ਕਿਸੇ ਤਿੱ-ਖੀ ਚੀਜ ਨਾਲ ਵਾਰ ਕਰ ਦਿੱਤਾ। ਬਜ਼ੁਰਗ ਹਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਕਦੇ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਿਆ। ਅੱਜ ਉਸ ਨੂੰ ਕਿਸੇ ਜ਼ਰੂਰੀ ਕੰਮ ਦੇ ਲਈ ਘਰੋਂ ਨਿਕਲਣਾ ਪਿਆ ਸੀ। ਬਾਅਦ ਵਿਚ ਉਸ ਦੇ ਹੀ ਪੁੱਤਰ ਨੇ ਆਪਣੇ ਪਿਤਾ ਉਤੇ ਵਾਰ ਕਰ ਦਿੱਤਾ।
ਬਜ਼ੁਰਗ ਮਾਂ ਨੇ ਦੱਸਿਆ ਕਿ ਹੁਣ ਉਹ ਵਿਦੇਸ਼ ਤੋਂ ਆ ਕੇ ਆਪਣੇ ਬਿਮਾਰ ਪਿਤਾ ਦੀ ਸੇਵਾ ਕਰ ਰਿਹਾ ਸੀ। ਸੋਚਿਆ ਸੀ ਕਿ ਉਹ ਹੁਣ ਸੁਧਰ ਜਾਵੇਗਾ, ਪਰ ਉਸ ਨੇ ਆਪਣੇ ਹੀ ਪਿਤਾ ਤੇ ਵਾਰ ਕਰ ਦਿੱਤਾ।