ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਆਸ਼ਾ ਵਰਕਰ ਦੀ ਮੌ-ਤ ਹੋ ਗਈ ਹੈ। ਯਮੁਨਾਨਗਰ ਦੀ ਆਸ਼ਾ ਵਰਕਰ ਵਿ-ਧਾ-ਨ ਸਭਾ ਦੇ ਘਿਰਾਓ ਲਈ ਰਵਾਨਾ ਹੋਈ, ਤਾਂ ਦੋਸ਼ ਹੈ ਕਿ ਪੁਲਿਸ ਨੇ ਉਸ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਮਿਲਕ ਟੋਲ ਪਲਾਜ਼ਾ ਨੇੜੇ ਧੱਕਾ ਮੁੱਕੀ ਕੀਤੀ। ਯਮੁਨਾਨਗਰ ਦੀ ਪਾਰੁਲ ਇਸ ਦੌਰਾਨ ਬੇ-ਹੋ-ਸ਼ ਹੋ ਗਈ। ਹੁਣ ਇਲਾਜ ਦੇ ਦੌਰਾਨ ਉਸ ਦੀ ਬੁੱਧਵਾਰ ਦੀ ਰਾਤ ਨੂੰ ਮੌ-ਤ ਹੋ ਗਈ। ਉਸ ਦੀ ਮੌ-ਤ ਕਾਰਨ ਸੂਬੇ ਭਰ ਦੀਆਂ ਆਸ਼ਾ ਵਰਕਰਾਂ ਵਿੱਚ ਰੋਸ ਹੈ। ਇਸ ਦੌਰਾਨ ਉਨ੍ਹਾਂ ਦੇ ਘਰ ਪਹੁੰਚੀ ਇੱਕ ਹੋਰ ਆਸ਼ਾ ਵਰਕਰ ਵੀ ਬੇ-ਹੋ-ਸ਼ ਹੋ ਗਈ।
ਮ੍ਰਿਤਕ ਆਸ਼ਾ ਵਰਕਰ ਪਾਰੁਲ ਉਮਰ 40 ਸਾਲ ਪਤਨੀ ਰਾਜਕੁਮਾਰ ਯਮੁਨਾ ਨਗਰ ਦੇ ਜੋਗਿੰਦਰ ਨਗਰ ਦੀ ਰਹਿਣ ਵਾਲੀ ਸੀ। ਉਹ ਦੋ ਜੁਆਕਾਂ ਦੀ ਮਾਂ ਸੀ ਅਤੇ ਸੂਬੇ ਭਰ ਦੀਆਂ ਹੋਰ ਆਸ਼ਾ ਵਰਕਰਾਂ ਵਾਂਗ ਆਪਣੀਆਂ ਮੰਗਾਂ ਨੂੰ ਲੈ ਕੇ ਧ-ਰ-ਨੇ ਪ੍ਰਦਰ-ਸ਼ਨ ਵਿੱਚ ਹਿੱਸਾ ਲੈ ਰਹੀ ਸੀ। ਦੇਰ ਰਾਤ ਪਾਰੁਲ ਦੀ ਮੌ-ਤ ਹੋ ਗਈ। ਸਾਥੀ ਆਸ਼ਾ ਵਰਕਰਾਂ ਨੇ ਉਸ ਦੀ ਮੌ-ਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰੁਲ ਦੇ ਪਿਤਾ ਇੱਕ ਆਟੋ ਰਿਕਸ਼ਾ ਚਾਲਕ ਹਨ।
ਇਸ ਮਾਮਲੇ ਤੇ ਯੂਨੀਅਨ ਦੀ ਸੂਬਾ ਪ੍ਰਧਾਨ ਸੁਰੇਖਾ ਦਾ ਕਹਿਣਾ ਹੈ ਕਿ 22 ਦਿਨਾਂ ਤੋਂ ਯਮੁਨਾ ਨਗਰ ਦੀਆਂ ਸਾਰੀਆਂ ਆਸ਼ਾ ਵਰਕਰਾਂ ਸਰਕਾਰ ਖਿਲਾਫ ਪ੍ਰਦਰ-ਸ਼ਨ ਕਰ ਰਹੀਆਂ ਹਨ, ਤਾਂ ਜੋ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ। 28 ਅਗਸਤ ਨੂੰ ਉਨ੍ਹਾਂ ਦਾ ਵਿ-ਧਾ-ਨ ਸਭਾ ਦਾ ਘੇਰਾਓ ਸੀ। ਹੋਰਨਾਂ ਜ਼ਿਲ੍ਹਿਆਂ ਵਾਂਗ ਜਦੋਂ ਯਮੁਨਾਨਗਰ ਤੋਂ ਆਸ਼ਾ ਵਰਕਰਾਂ ਪੰਚਕੂਲਾ ਲਈ ਰਵਾਨਾ ਹੋਈਆਂ ਤਾਂ ਪੁਲਿਸ ਨੇ ਉਨ੍ਹਾਂ ਨਾਲ ਹੱਥੋ-ਪਾਈ ਕੀਤੀ। ਇਸ ਵਿੱਚ ਪਾਰੁਲ ਬੇ-ਹੋ-ਸ਼ ਹੋ ਗਈ।
ਆਸ਼ਾ ਵਰਕਰਾਂ ਮੰਗ ਕਰ ਰਹੀਆਂ ਹਨ ਕਿ ਉਨ੍ਹਾਂ ਦੀ ਤਨਖਾਹ ਵਧਾ ਕੇ 26,000 ਰੁਪਏ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪਾਰੁਲ ਦੀ ਮੌ-ਤ ਦੀ ਸੂਚਨਾ ਉਤੇ ਉਸ ਦੇ ਘਰ ਪਹੁੰਚੀ ਆਸ਼ਾ ਵਰਕਰਾਂ ਵਿਚੋਂ ਸੁਦੇਸ਼ ਦੀ ਵੀ ਤਬੀਅਤ ਵਿਗੜ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਯੂਨੀਅਨ ਨੇ ਮ੍ਰਿਤਕ ਪਾਰੁਲ ਦੇ ਪਰਿਵਾਰ ਲਈ ਆਰਥਿਕ ਸਹਾਇਤਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।