ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਜਾ ਰਹੇ ਇਕ ਅਧਿਆਪਕ ਦੀ ਮੌ-ਤ ਹੋ ਗਈ, ਜਦੋਂ ਕਿ ਇੱਕ ਹੋਰ ਅਧਿਆਪਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜ਼ਖਮੀ ਅਧਿਆਪਕ ਨੂੰ ਇਲਾਜ ਲਈ ਉਚੇਰੇ ਹਾਅਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਨਾਰਨੌਲ ਦੇ ਸਿਵਲ ਹਸਪਤਾਲ ਵਿਚ ਮ੍ਰਿਤਕ ਅਧਿਆਪਕ ਦਾ ਪੋਸਟ ਮਾਰਟਮ ਕਰਵਾਇਆ ਗਿਆ ਹੈ।
ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਇਕੱਠੇ ਜਾ ਰਹੇ ਸਨ ਸ਼ਕੂਲ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਛੋਟਾ ਬੜਾ ਤਾਲਾਬ ਦੇ ਨੇੜੇ ਰਹਿਣ ਵਾਲਾ ਅਤੁਲ ਯਾਦਵ ਅਤੇ ਪੁਰਾਣੀ ਮੰਡੀ ਨੇੜੇ ਰਹਿਣ ਵਾਲਾ ਸੁਮਿਤ ਕੁਮਾਰ ਨੰਗਲ ਚੌਧਰੀ ਦੇ ਪਿੰਡ ਭੁੰਗਰਕਾ ਦੇ ਕ੍ਰਿਸ਼ਨਾ ਸਕੂਲ ਵਿੱਚ ਅਧਿਆਪਕ ਹਨ। ਦੋਵੇਂ ਰੋਜ਼ਾਨਾ ਮੋਟਰਸਾਈਕਲ ਉਤੇ ਪੜ੍ਹਾਉਣ ਲਈ ਨਾਰਨੌਲ ਤੋਂ ਭੁੰਗਰਕਾ ਪਿੰਡ ਜਾਂਦੇ ਸਨ। ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਦੋਵੇਂ ਬਾਈਕ ਉਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ।
ਲੋਕਾਂ ਨੇ ਦੋਵਾਂ ਨੂੰ ਪਹੁੰਚਾਇਆ ਹਸਪਤਾਲ
ਦੱਸਿਆ ਜਾ ਰਿਹਾ ਹੈ ਕਿ ਪਿੰਡ ਭੋਜਾਵਾਸ ਨੇੜੇ ਨੰਗਲੀ ਭੁੰਗਰਕਾ ਰੋਡ ਉਤੇ ਇਕ ਟ੍ਰੈਕਟਰ ਟਰਾਲੀ ਡਰਾਈਵਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਲੋਕਾਂ ਨੇ ਦੋਵਾਂ ਨੂੰ ਨਾਰਨੌਲ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਅਤੁਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ ਸੁਮਿਤ ਦਾ ਹਾਲ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਾਅਰ ਸੈਂਟਰ ਰੈਫਰ ਕਰ ਦਿੱਤਾ ਗਿਆ।