ਛੁੱਟੀ ਹੋਣ ਤੋਂ ਬਾਅਦ ਸਕੂਲ ਦੀ ਅਧਿਆਪਕਾ ਨੇ, ਕਲਾਸ ਰੂਮ ਵਿਚ ਜਾ ਕੇ ਮੁਕਾ ਲਈ ਜਿੰਦਗੀ, ਜਾਂਂਚ ਵਿਚ ਲੱਗੇ ਅਧਿਕਾਰੀ

Punjab

ਪੰਜਾਬ ਵਿਚ ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿਚ ਪੈਂਦੇ ਪਿੰਡ ਪੰਜਗਰਾਈਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਕ ਅਧਿਆਪਕਾ ਨੇ ਪੱਖੇ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਸਕੂਲ ਵਿਚ ਛੁੱਟੀ ਤੋਂ ਬਾਅਦ ਅਧਿਆਪਕ ਨੇ ਕਲਾਸ ਰੂਮ ਵਿਚ ਜਾ ਕੇ ਖੁ-ਦ-ਕੁ-ਸ਼ੀ ਕਰ ਲਈ। ਅਧਿਆਪਕ ਨੂੰ ਪੱਖੇ ਨਾਲ ਲ-ਟ-ਕ-ਦਾ ਦੇਖ ਕੇ ਸਕੂਲ ਵਿਚ ਹੜ-ਕੰਪ ਮੱ-ਚ ਗਿਆ। ਮ੍ਰਿਤਕਾ ਦੀ ਪਹਿਚਾਣ ਸਿਮਰਨਜੀਤ ਕੌਰ ਉਮਰ 22 ਸਾਲ ਵਾਸੀ ਟਾਂਡਾ ਕੁਸ਼ਲ ਸਿੰਘ ਦੇ ਰੂਪ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਬੇਟੀ ਈ. ਟੀ. ਟੀ. ਪਾਸ ਸੀ। ਪਿਛਲੇ ਇੱਕ ਸਾਲ ਤੋਂ ਉਹ ਪਿੰਡ ਪੰਜਗਰਾਈਂ ਦੇ ਇੱਕ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਤੌਰ ਉਤੇ ਤਾਇਨਾਤ ਸੀ। ਇਸ ਦੇ ਨਾਲ ਹੀ ਉਹ ਪ੍ਰਾਈਵੇਟ ਤੌਰ ਉਤੇ ਬੀ. ਏ. ਵੀ ਕਰ ਰਹੀ ਸੀ। ਸ਼ਨੀਵਾਰ ਨੂੰ ਸਕੂਲ ਵਿੱਚ ਛੁੱਟੀ ਹੋਈ। ਸਾਰੇ ਬੱ-ਚੇ ਚਲੇ ਗਏ। ਫਿਰ ਅਧਿਆਪਕ ਨੇ ਕਲਾਸ ਰੂਮ ਵਿੱਚ ਜਾ ਕੇ ਆਪਣੇ ਦੁਪੱਟੇ ਨਾਲ ਫਾ-ਹਾ ਲਾ ਲਿਆ। ਇਸ ਦੌਰਾਨ ਇਕ ਵਿਅਕਤੀ ਆਪਣੇ ਜੁਆਕ ਨੂੰ ਲੈਣ ਲਈ ਸਕੂਲ ਵਿਚ ਆਇਆ, ਜਿਸ ਨੇ ਅਧਿਆਪਕ ਨੂੰ ਕਮਰੇ ਵਿਚ ਪੱਖੇ ਨਾਲ ਲ-ਟ-ਕ ਰਹੀ ਦੇਖ ਕੇ ਰੌਲਾ ਪਾਇਆ।

ਪੁਲਿਸ ਨੇ ਕਬਜੇ ਵਿੱਚ ਲਿਆ ਮੋਬਾਇਲ ਫੋਨ

ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਡੀ. ਐੱਸ. ਪੀ. ਜਸਪਿੰਦਰ ਸਿੰਘ ਮੌਕੇ ਉਤੇ ਪਹੁੰਚੇ। ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਪਰ ਅਧਿਆਪਕਾ ਵੱਲੋਂ ਖ਼ੁ-ਦ-ਕੁ-ਸ਼ੀ ਕਰਨ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ, ਜਿਸ ਤੋਂ ਕੋਈ ਨਾ ਕੋਈ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸ ਨੇ ਖੁ-ਦ-ਕੁ-ਸ਼ੀ ਕਿਉਂ ਕੀਤੀ।

Leave a Reply

Your email address will not be published. Required fields are marked *