ਭਾਰਤ ਵਿਚ ਝਾਰਖੰਡ ਦੇ ਬਹਿਰਾਗੋੜਾ ਥਾਣਾ ਇਲਾਕੇ ਦੇ ਪਾਟਪੁਰ ਪੰਚਾਇਤ ਅਧੀਨ ਪੈਂਦੇ ਪਿੰਡ ਪੀਠਪੁਰਾ ਦੀ ਰਹਿਣ ਵਾਲੀ ਝਰਨਾ ਪੋਲਾਈ ਉਮਰ 19 ਸਾਲ ਨੇ ਸ਼ਨੀਵਾਰ ਨੂੰ ਆਪਣੇ ਘਰ ਦੇ ਅੰਦਰ ਚੁੰਨੀ ਦੀ ਮਦਦ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਮਰੇ ਦੇ ਅੰਦਰ ਲ-ਟ-ਕ-ਦੀ ਦੇਖ ਕੇ ਤੁਰੰਤ ਗੁਆਂਢੀਆਂ ਨੂੰ ਬੁਲਾਇਆ ਅਤੇ ਤੁਰੰਤ ਉਸ ਨੂੰ ਇਲਾਜ ਲਈ ਬਹਿਰਾਗੋੜਾ ਸੀ. ਐੱਚ. ਸੀ. ਵਿਖੇ ਲਿਜਾ ਕੇ ਭਰਤੀ ਕਰਵਾਇਆ। ਸੀ. ਐਚ. ਸੀ. ਦੇ ਇੰਚਾਰਜ ਮੈਡੀਕਲ ਅਫਸਰ ਡਾ: ਉਤਪਲ ਮੁਰਮੂ ਨੇ ਮੁੱਢਲੀ ਜਾਂਚ ਤੋਂ ਬਾਅਦ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਹਨ। ਮੌਕੇ ਉਤੇ ਪਹੁੰਚੀ ਥਾਣਾ ਬਹਿਰਾਗੋੜਾ ਦੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੰਚਨਾਮਾ ਕਰਨ ਤੋਂ ਬਾਅਦ ਪੋਸਟ ਮਾਰਟਮ ਲਈ ਇਲਾਕੇ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮੌ-ਤ ਦਾ ਭੇਤ ਸੁਲਝਾਉਣ ਲਈ ਪੁਲਿਸ ਅਧਿਕਾਰੀ ਆਪਣੇ ਪੱਧਰ ਉਤੇ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘ-ਟ-ਨਾ ਸਬੰਧੀ ਮ੍ਰਿਤਕ ਦੇ ਪਿਤਾ ਨੰਦੀ ਪੋਲਾਈ ਨੇ ਦੱਸਿਆ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕੰਮ ਲਈ ਬਾਹਰ ਗਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਮੈਨੂੰ 12 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਝਰਨਾ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ, ਜਦੋਂ ਮੈਂ ਤੁਰੰਤ ਘਰ ਪਹੁੰਚਿਆ ਤਾਂ ਸਾਰੇ ਉਸ ਨੂੰ ਨੂੰ ਲੈ ਕੇ ਸੀ. ਐੱਚ. ਸੀ. ਜਾ ਚੁੱਕੇ ਸਨ। ਉਸ ਨੇ ਦੱਸਿਆ ਕਿ ਘ-ਟ-ਨਾ ਸਮੇਂ ਉਸ ਦੀ ਮਾਂ ਵੀ ਨਹਾਉਣ ਲਈ ਗਈ ਹੋਈ ਸੀ। ਘਰ ਖਾਲੀ ਦੇਖ ਕੇ ਉਸ ਨੇ ਚੁੰਨੀ ਦੇ ਸਹਾਰੇ ਫਾ-ਹਾ ਲਾ ਲਿਆ। ਮੇਰੀਆਂ 4 ਧੀਆਂ ਹਨ ਅਤੇ ਝਰਨਾ ਤੀਜੇ ਨੰਬਰ ਦੀ ਧੀ ਸੀ। ਇੱਕ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੂਜੀ ਬਹਿਰਾਗੋੜਾ ਦੇ ਬਾਜ਼ਾਰ ਵਿੱਚ ਸਟੇਸ਼ਨਰੀ ਦੀ ਦੁਕਾਨ ਵਿੱਚ ਕੰਮ ਕਰਦੀ ਹੈ।
ਝਰਨਾ ਘਰ ਵਿਚ ਹੀ ਰਹਿੰਦੀ ਸੀ ਤੇ ਛੋਟੀ ਬੇਟੀ ਵੀ ਸਕੂਲ ਗਈ ਹੋਈ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਝਰਨ ਨੇ ਅਜਿਹਾ ਕਿਉਂ ਕੀਤਾ ਹੈ।