ਚਚੇਰੇ ਭਾਈ ਨੇ, ਭੈਣ ਉਤੇ ਵਾਰ ਕਰਨ ਤੋਂ ਬਾਅਦ, ਖੁਦ ਨੂੰ ਵੀ ਕੀਤਾ ਜਖਮੀ, ਭੈਣ ਨੇ ਤਿਆਗੇ ਪ੍ਰਾਣ, ਭਰਾ ਹਸਪਤਾਲ ਭਰਤੀ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਨਗਰ, ਵਿੱਚ ਚਚੇਰੇ ਭਰਾ ਨੇ ਨਾਬਾ-ਲਗ ਭੈਣ ਦੇ ਸਿਰ ਵਿੱਚ ਕੁ-ਹਾ-ੜੀ ਨਾਲ ਵਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਆਪਣੇ ਗਲੇ ਵਿਚ ਚਾ-ਕੂ ਮਾ-ਰ ਲਿਆ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੇਰ ਰਾਤ ਨਾਬਾ-ਲਗ ਭੈਣ ਦੀ ਮੌ-ਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਸੰਧਿਆ ਦੇ ਰੂਪ ਵਜੋਂ ਹੋਈ ਹੈ। ਸੰਧਿਆ ਉਤੇ 2 ਸਤੰਬਰ ਨੂੰ ਹ-ਮ-ਲਾ ਹੋਇਆ ਸੀ।

ਦੋਸ਼ੀ ਭਰਾ ਪੀ. ਜੀ. ਆਈ. ਵਿਚ ਦਾਖਲ

ਜਦੋਂ ਕਿ ਡਾਕਟਰਾਂ ਨੇ ਦੋਸ਼ੀ ਭਰਾ ਦਾ ਹਾਲ ਗੰਭੀਰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਉਸ ਦੀ ਪਹਿਚਾਣ ਰਾਕੇਸ਼ ਕੁਮਾਰ ਦੇ ਰੂਪ ਵਜੋਂ ਹੋਈ ਹੈ। ਉਹ ਪਿਛਲੇ 3 ਸਾਲਾਂ ਤੋਂ ਆਪਣੇ ਚਾਚੇ ਰਾਮ ਸੇਵਕ ਦੇ ਨਾਲ ਰਹਿ ਰਿਹਾ ਹੈ।

ਸਿਲੰਡਰ ਅਤੇ ਜਲੇ ਕੱਪੜੇ ਮਿਲੇ

ਦੂਜੇ ਪਾਸੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਪੁਲਿਸ ਨੂੰ ਸੰਧਿਆ ਦੇ ਕਮਰੇ ਵਿਚੋਂ ਸਿਲੰਡਰ ਸਮੇਤ ਕੁਝ ਜਲੇ ਹੋਏ ਕੱਪੜੇ ਮਿਲੇ ਹਨ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਕੱਪੜਿਆਂ ਨੂੰ ਲੈ ਕੇ ਦੋਵਾਂ ਵਿਚਕਾਰ ਕੋਈ ਝ-ਗ-ੜਾ ਤਾਂ ਨਹੀਂ ਹੋਇਆ।

ਪੁੱਛ-ਗਿੱਛ ਵਿੱਚ ਸਾਹਮਣੇ ਆਵੇਗਾ ਕਾਰਨ

ਇਸ ਮਾਮਲੇ ਬਾਰੇ ਥਾਣਾ ਸਰਾਭਾ ਨਗਰ ਦੇ ਐਸ. ਐਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱ-ਕੀ ਜਾਪਦਾ ਹੈ। ਮ੍ਰਿਤਕ ਸੰਧਿਆ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਵਾਰ ਕਰਨ ਵਾਲਾ ਦੋਸ਼ੀ ਨੌਜਵਾਨ ਰਾਕੇਸ਼ ਪੀ. ਜੀ. ਆਈ. ਵਿੱਚ ਦਾਖ਼ਲ ਹੈ। ਉਸ ਦੀ ਹਾਲਤ ਨਾਰਮਲ ਹੋਣ ਤੋਂ ਬਾਅਦ ਕ-ਤ-ਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *