ਘਰ ਦੇ ਬਾਹਰ, ਦੇਹਲੀਆਂ ਵਿਚ ਬੈਠੀ ਚੂੜੀਆਂ ਦੇਖ ਰਹੀ ਮਹਿਲਾ ਨਾਲ ਹਾਦਸਾ, ਹਸਪਤਾਲ ਵਿਚ ਇਲਾਜ ਦੌਰਾਨ ਤੋੜਿਆ ਦਮ

Punjab

ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਚ ਘਰ ਦੀਆਂ ਦੇਹਲੀਆਂ ਵਿਚ ਚੂੜੀਆਂ ਪਸੰਦ ਕਰ ਰਹੀ 40 ਸਾਲਾ ਔਰਤ ਨਾਲ ਬੇਕਾਬੂ ਹੋਏ ਟੈਂਪੂ (ਛੋਟਾ ਹਾਥੀ) ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਸੁਨੀਤਾ ਦੇਵੀ ਵਾਸੀ ਭੋਲੂਵਾਲਾ ਰੋਡ ਫਰੀਦਕੋਟ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਉਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਸਪਤਾਲ ਵਿਚ ਇਲਾਜ ਦੌਰਾਨ ਹੋਈ ਮੌ-ਤ

ਇਸ ਮਾਮਲੇ ਵਿਚ ਫਰੀਦਕੋਟ ਸਿਟੀ-2 ਥਾਣੇ ਵਿਚ ਦਿੱਤੀ ਸ਼ਿਕਾਇਤ ਅਨੁਸਾਰ ਉਕਤ ਔਰਤ ਘਰ ਦੇ ਬਾਹਰ ਰੈਂਪ ਉਤੇ ਬੈਠੀ ਚੂੜੀਆਂ ਦੇਖ ਰਹੀ ਸੀ, ਇਕ ਟ੍ਰੈਕਟਰ ਅਤੇ ਪਾਣੀ ਦਾ ਟੈਂਕਰ ਵੀ ਘਰ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਇੱਕ ਤੇਜ਼ ਸਪੀਡ ਛੋਟਾ ਹਾਥੀ ਟੈਂਟ ਦਾ ਸਮਾਨ ਲੱਦ ਕੇ ਆਇਆ ਅਤੇ ਪਿੱਛੇ ਤੋਂ ਪਾਣੀ ਦੇ ਟੈਂਕਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਅਚਾਨਕ ਟ੍ਰੈਕਟਰ ਅਤੇ ਟੈਂਕਰ ਉਕਤ ਔਰਤ ਦੇ ਉੱਪਰ ਚੜ੍ਹ ਗਿਆ। ਜਿਸ ਕਾਰਨ ਸੁਨੀਤਾ ਰਾਣੀ ਗੰਭੀਰ ਜ਼ਖਮੀ ਹੋ ਗਈ।

ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪੀ

ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਏ. ਐਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਛੋਟਾ ਹਾਥੀ ਦੇ ਡਰਾਈਵਰ ਅਮਨਦੀਪ ਸਿੰਘ ਵਾਸੀ ਭੋਲੂਵਾਲਾ ਰੋਡ, ਫਰੀਦਕੋਟ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ। ਜਲਦੀ ਹੀ ਪਰਿਵਾਰ ਵੱਲੋਂ ਉਕਤ ਔਰਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *