ਪੰਜਾਬ ਵਿਚ ਜਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਵਿਚ ਹ-ੜ੍ਹ ਦੇ ਪਾਣੀ ਵਿਚ ਰੁੜ੍ਹੇ ਵਿਅਕਤੀ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ। ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਸਦਮੇ ਵਿਚ ਬੁ-ਰਾ ਹਾਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹ-ੜ੍ਹ ਦੇ ਪਾਣੀ ਵਿੱਚ ਵਹਿ ਗਿਆ ਅਤੇ ਉਥੋਂ ਉਹ ਪਾਕਿਸ-ਤਾਨ ਵੱਲ ਨੂੰ ਰੁ-ੜ ਗਿਆ। ਪਰਿਵਾਰਕ ਮੈਂਬਰਾਂ ਵਲੋਂ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਪਾਣੀ ਵਿੱਚ ਵਹਿ ਗਏ ਵਿਅਕਤੀ ਦੀ ਪਹਿਚਾਣ ਰਾਜ ਸਿੰਘ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਰਾਜ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਬੀਤੀ 20 ਅਗਸਤ ਦੀ ਰਾਤ ਨੂੰ ਪੀੜਤ ਵਿਅਕਤੀ ਘਰ ਦੇ ਸਮਾਨ ਦੀ ਸੰਭਾਲ ਲਈ ਬੰਨ੍ਹ ਦੇ ਦੂਜੇ ਪਾਸੇ ਕਿਸ਼ਤੀ ਉਤੇ ਸਵਾਰ ਹੋਕੇ ਗਿਆ ਸੀ। ਉਸ ਦੇ ਘਰ ਦਾ ਸਮਾਨ ਲਈ ਆਇਆ ਸੀ। ਇਸ ਦੌਰਾਨ ਰਸਤੇ ਵਿਚ ਉਸ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਿਸ਼ਤੀ ਸਮੇਤ ਹ-ੜ੍ਹ ਦੇ ਪਾਣੀ ਵਿਚ ਵਹਿ ਗਿਆ। ਜਿਸ ਤੋਂ ਬਾਅਦ ਉਹ ਭਾਰਤ ਤੋਂ ਪਾਕਿਸ-ਤਾਨ ਜ਼ੀਰੋ ਲਾਈਨ ਉਤੇ ਲੱਗੀ ਕੰਡਿਆਲੀ ਤਾਰ ਵੱਲ ਚਲਿਆ ਗਿਆ।
ਮਜ਼ਦੂਰੀ ਕਰਕੇ ਕਰਦਾ ਸੀ ਆਪਣਾ ਗੁਜ਼ਾਰਾ
ਪਰਿਵਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਰਾਜ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਸ ਦੀ ਕਿਸੇ ਵੀ ਹਾਲ ਵਿਚ ਭਾਲ ਕੀਤੀ ਜਾਵੇ। ਇਸ ਦੇ ਨਾਲ ਹੀ ਪਰਿਵਾਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਰਾਜ ਦੀ ਦੇਹ ਮਿਲਦੀ ਹੈ ਤਾਂ ਦੇਹ ਨੂੰ ਰਸਮਾਂ ਪੂਰੀਆਂ ਕਰਨ ਲਈ ਪਰਿਵਾਰ ਨੂੰ ਦਿੱਤੀ ਜਾਵੇ।