ਟਰੈਵਲ ਏਜੰਟ ਗਰੀਬ ਪਰਿਵਾਰਾਂ ਦੇ ਮੁੰਡਿਆਂ ਨੂੰ ਕਈ ਤਰ੍ਹਾਂ ਦੇ ਸੁਪਨੇ ਦਿਖਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀਆਂ ਕਰਦੇ ਰਹਿੰਦੇ ਹਨ। ਇਸੇ ਤਰ੍ਹਾਂ ਪਿੰਡ ਖੋਖਰ ਕਲਾਂ (ਸੰਗਰੂਰ) ਦੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਟਰੈਵਲ ਏਜੰਟਾਂ ਦੀ ਠੱਗੀ ਨੇ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਕਰ ਦਿੱਤਾ। ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਲਖਵਿੰਦਰ ਸਿੰਘ ਉਮਰ 21 ਸਾਲ ਨੇ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚ ਕੇ ਗੈਸਟ ਹਾਊਸ ਵਿੱਚ ਜ਼-ਹਿ-ਰੀ-ਲੀ ਚੀਜ਼ ਖਾ ਆਪਣੀ ਜਿੰਦਗੀ ਸਮਾਪਤ ਕਰ ਲਈ।
ਇਸ ਮਾਮਲੇ ਵਿਚ ਮਿ੍ਤਕ ਦੇ ਪਿਤਾ ਧਰਮ ਸਿੰਘ ਨੇ ਅੰਮਿ੍ਤਸਰ ਦੀ ਪੁਲਿਸ ਨੂੰ ਲਿਖਤੀ ਬਿਆਨ ਦਿੰਦੇ ਹੋਏ ਕਿਹਾ ਕਿ ਪਿੰਡ ਖੰਡੇਬਾਦ ਦੇ ਬਿੱਟੂ ਸਿੰਘ ਅਤੇ ਪਿੰਡ ਗਾਗਾ ਦੀ ਦੀਪ ਕੌਰ (ਦੋਵੇਂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ) ਨੇ ਮੇਰੇ ਲੜਕੇ ਲਖਵਿੰਦਰ ਸਿੰਘ ਨੂੰ ਬਰਗਲਾ ਕੇ ਮਲੇਸ਼ੀਆ ਭੇਜਣ ਦੀ ਗੱਲ ਕਹੀ ਅਤੇ ਮਲੇਸ਼ੀਆ ਵਿੱਚ 3 ਸਾਲ ਦਾ ਵਰਕ ਪਰਮਿਟ ਅਤੇ ਕੰਮ ਦਿੱਤਾ ਜਾਵੇਗਾ, ਜਿਸ ਦੇ ਅਨੁਸਾਰ ਤੁਸੀਂ ਦੋ-ਤਿੰਨ ਮਹੀਨਿਆਂ ਵਿੱਚ ਪੂਰਾ ਕਰਜ਼ਾ ਵਾਪਸ ਕਰ ਦੇਵੋਗੇ। ਜਿਸ ਅਨੁਸਾਰ ਉਨ੍ਹਾਂ ਨੇ ਲੜਕੇ ਨੂੰ ਮਲੇਸ਼ੀਆ ਭੇਜਣ ਲਈ ਆਪਣੀਆਂ ਮੱਝਾਂ ਵੇਚ ਕੇ ਅਤੇ ਆਪਣੇ ਰਿਸ਼ਤੇਦਾਰਾਂ ਤੋਂ 9 ਲੱਖ ਰੁਪਏ ਇਕੱਠੇ ਕਰਕੇ ਵੱਖੋ ਵੱਖ ਦਿਨਾਂ ਵਿਚ ਬਿੱਟੂ ਸਿੰਘ ਨੂੰ ਦੇ ਦਿੱਤੇ ਅਤੇ 16 ਅਗਸਤ ਨੂੰ ਬਿੱਟੂ ਸਿੰਘ ਮੇਰੇ ਲੜਕੇ ਲਖਵਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ ਅਤੇ 20 ਅਗਸਤ ਨੂੰ ਬੇਟਾ ਮਲੇਸ਼ੀਆ ਪਹੁੰਚ ਗਿਆ।
ਮਲੇਸ਼ੀਆ ਪਹੁੰਚਣ ਤੋਂ ਬਾਅਦ ਮੇਰੇ ਬੇਟੇ ਨੂੰ ਪਤਾ ਲੱਗਿਆ ਕਿ ਉਸ ਨੂੰ ਵਰਕ ਪਰਮਿਟ ਨਹੀਂ, ਟੂਰਿਸਟ ਵੀਜ਼ਾ ਦਿੱਤਾ ਗਿਆ ਹੈ। ਕੁਝ ਦਿਨਾਂ ਬਾਅਦ ਉਸ ਦੇ ਬੇਟੇ ਨੇ ਫੋਨ ਕਰਕੇ ਦੱਸਿਆ ਕਿ ਉਸ ਨਾਲ ਧੋਖਾ ਹੋਇਆ ਹੈ। ਬਿੱਟੂ ਸਿੰਘ ਅਤੇ ਦੀਪ ਕੌਰ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਦੇ ਲੜਕੇ ਨੇ ਬਿੱਟੂ ਸਿੰਘ ਨੂੰ ਵੀ ਫੋਨ ਕਰਕੇ ਕਿਹਾ ਕਿ ਤੁਸੀਂ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੂੰ ਤਿੰਨ ਸਾਲ ਦੇ ਵਰਕ ਪਰਮਿਟ ਦੇ ਬਦਲੇ ਟੂਰਿਸਟ ਵੀਜ਼ਾ ਦਿੱਤਾ ਹੈ।
ਉਹ ਕਿਸੇ ਪਾਸੇ ਦਾ ਨਹੀਂ ਰਿਹਾ ਅਤੇ ਇਸ ਕਾਰਨ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨਾ ਚਾਹੁੰਦਾ ਹੈ। ਪਰ ਬਿੱਟੂ ਸਿੰਘ ਨੇ ਕਿਹਾ ਕਿ ਜੋ ਮਰਜ਼ੀ ਕਰੋ, ਅੱਜ ਤੋਂ ਬਾਅਦ ਉਸ ਨੂੰ ਫ਼ੋਨ ਨਾ ਕਰਨਾ ਅਤੇ ਉਸ ਦੇ ਲੜਕੇ ਦਾ ਫ਼ੋਨ ਕੱਟ ਦਿੱਤਾ। ਬੇਟੇ ਨੇ ਫੋਨ ਉਤੇ ਸਾਰੀ ਗੱਲਬਾਤ ਦੱਸੀ, ਜਿਸ ਉਤੇ ਉਸ ਨੇ ਕਿਹਾ ਕਿ ਕੋਈ ਸਮੱਸਿਆ ਨਹੀਂ ਹੈ, ਉਸ ਦੇ ਘਰ ਆਉਣ ਉਤੇ ਗੱਲ ਕਰਾਂਗੇ। ਫਿਰ ਉਨ੍ਹਾਂ ਨੇ ਬਿੱਟੂ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਗੁੱਸੇ ਵਿਚ ਕਿਹਾ, ਜੋ ਮਰਜ਼ੀ ਕਰ ਲਓ।
ਬਿੱਟੂ ਸਿੰਘ ਅਤੇ ਦੀਪ ਕੌਰ ਨੇ ਉਨ੍ਹਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਕੇ ਉਨ੍ਹਾਂ ਦੇ ਲੜਕੇ ਨੂੰ ਮ-ਰ-ਨ ਲਈ ਮਜਬੂਰ ਕਰ ਦਿੱਤਾ। ਉਸ ਦੇ ਲੜਕੇ ਨੇ ਬਿੱਟੂ ਸਿੰਘ ਅਤੇ ਦੀਪ ਕੌਰ ਕਾਰਨ ਆਪਣੀ ਜੀਵਨ ਲੀਲਾ ਸਮਾ-ਪਤ ਕਰ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।