ਪਤੀ ਨਾਲ ਮਾਮੂਲੀ ਕਲੇਸ਼ ਤੋਂ ਬਾਅਦ, ਪਤਨੀ ਨੇ ਮੁਕਾ ਲਈ ਆਪਣੀ ਜਿੰਦਗੀ, ਮੁੱਢਲੀ ਜਾਂਚ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਦੀ EWS ਕਲੋਨੀ ਵਿੱਚ ਇੱਕ ਗਰਭ-ਵਤੀ ਔਰਤ ਨੇ ਸ਼ੱ-ਕੀ ਹਾਲ ਵਿੱਚ ਫਾਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮਹਿਲਾ ਆਪਣੀ ਧੀ ਦੀ ਕਿਡਨੀ ਦੀ ਸਮੱਸਿਆ ਕਾਰਨ ਚਿੰਤਤ ਸੀ। ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਬਜ਼ੀ ਬਣਾਉਣ ਨੂੰ ਲੈ ਕੇ ਪਤੀ ਅਤੇ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕ-ਰਾਰ ਹੋ ਗਈ ਸੀ।

ਕਮਰੇ ਵਿਚ ਲ-ਟ-ਕ-ਦੀ ਦੇਖੀ ਦੇਹ

ਈ. ਡਬਲਿਊ. ਐੱਸ. ਕਾਲੋਨੀ ਵਿਚ ਰਹਿਣ ਵਾਲੀ ਸੋਨਿਕਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਨਵਦੀਪ ਸ਼ਰਮਾ ਨਾਲ ਹੋਇਆ ਸੀ। ਸਬਜ਼ੀ ਬਣਾਉਣ ਨੂੰ ਲੈ ਕੇ ਪਤੀ ਨਵਦੀਪ ਨਾਲ ਬਹਿਸ ਤੋਂ ਬਾਅਦ ਔਰਤ ਕਮਰੇ ਵਿਚ ਚਲੀ ਗਈ ਸੀ। ਕਰੀਬ 20 ਮਿੰਟ ਬਾਅਦ ਜਦੋਂ ਨਵਦੀਪ ਕਮਰੇ ਵਿਚ ਪਹੁੰਚਿਆ ਤਾਂ ਉਸ ਨੇ ਸੋਨਿਕਾ ਨੂੰ ਫਾ-ਹੇ ਨਾਲ ਲ-ਟ-ਕ ਰਹੀ ਦੇਖਿਆ।

ਉਸ ਨੇ ਤੁਰੰਤ ਇਸ ਮਾਮਲੇ ਸਬੰਧੀ ਸੋਨਿਕਾ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲੀ ਤੋਂ ਬਾਅਦ ਇਲਾਕੇ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਦੀ ਹਾਜ਼ਰੀ ਵਿੱਚ ਦੇਹ ਨੂੰ ਫਾ-ਹੇ ਤੋਂ ਹੇਠਾਂ ਉਤਾਰਿਆ ਗਿਆ। ਪਤੀ ਨਵਦੀਪ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਉਸ ਦੀ ਪਤਨੀ ਟਾ-ਇ-ਲ-ਟ ਆਦਿ ਲਈ ਗਈ ਹੋਵੇਗੀ ਪਰ ਜਦੋਂ ਕਰੀਬ 20 ਮਿੰਟ ਤੱਕ ਉਹ ਹੇਠਾਂ ਨਾ ਆਈ ਤਾਂ ਉਸ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਸੋਨਿਕਾ ਦੀ ਦੇਹ ਲ-ਟ-ਕ ਰਹੀ ਸੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱ-ਕੀ ਮੰਨ ਰਹੀ ਹੈ।

ਸੋਨਿਕਾ ਦੀ ਬੇਟੀ ਨੂੰ ਹੈ ਕਿਡਨੀ ਦੀ ਸਮੱਸਿਆ

ਪ੍ਰਾਪਤ ਜਾਣਕਾਰੀ ਮੁਤਾਬਕ ਸੋਨਿਕਾ ਦੀ ਬੇਟੀ ਨੂੰ ਕਿਡਨੀ ਦੀ ਸਮੱਸਿਆ ਹੈ। ਗੁਰਦਿਆਂ ਦਾ ਆਕਾਰ ਛੋਟਾ ਵੱਡਾ ਹੈ। ਇਸ ਕਾਰਨ ਵੀ ਉਹ ਚਿੰਤਾ ਵਿਚ ਰਹਿੰਦੀ ਸੀ। ਇਸ ਸਮੇਂ ਉਹ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ। ਦੇਹ ਅਚਾਨਕ ਪੱਖੇ ਨਾਲ ਲ-ਟ-ਕ-ਦੀ ਮਿਲਣ ਕਾਰਨ, ਪੁਲਿਸ ਨੂੰ ਮਾਮਲਾ ਸ਼ੱ-ਕੀ ਲੱਗ ਰਿਹਾ ਹੈ।

ਪੋਸਟ ਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਔਰਤ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ਉਤੇ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਫਿਲਹਾਲ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ। ਹੁਣ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਬਾਕੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਰਾ ਮਾਮਲਾ ਸਪੱਸ਼ਟ ਹੋ ਜਾਵੇਗਾ। ਸੂਤਰਾਂ ਮੁਤਾਬਕ ਪਤੀ ਨੂੰ ਫਿਲਹਾਲ ਪੁਲਿਸ ਨੇ ਪੁੱਛ ਗਿੱਛ ਲਈ ਹਿਰਾਸਤ ਵਿਚ ਲਿਆ ਹੈ।

Leave a Reply

Your email address will not be published. Required fields are marked *