ਜੋੜੇ ਨੇ ਫਾਈਨਾਂਸਰਾਂ ਤੋਂ ਦੁ-ਖੀ ਹੋ ਕੇ, ਕਰ ਲਿਆ ਦੁਖਦ ਕੰਮ, ਪਤਨੀ ਨੇ ਤਿਆਗੇ ਪ੍ਰਾਣ, ਲੋਕਾਂ ਵਲੋਂ ਬਚਾਏ ਪਤੀ ਨੇ, ਦੱਸੀਆਂ ਇਹ ਗੱਲਾਂ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਇੱਕ ਕੱਪੜਾ ਕਾਰੋਬਾਰੀ ਨੇ ਫਾਇਨਾਂਸਰਾਂ ਤੋਂ ਦੁ-ਖੀ ਹੋ ਕੇ ਆਪਣੀ ਪਤਨੀ ਸਮੇਤ ਨਹਿਰ ਵਿਚ ਛਾ-ਲ ਮਾ-ਰ ਦਿੱਤੀ। ਕਾਰੋਬਾਰੀ ਨੂੰ ਨਹਿਰ ਵਿੱਚੋਂ ਕੱਢ ਕੇ ਬਚਾਅ ਲਿਆ। ਪਰ ਉਸ ਦੀ ਪਤਨੀ ਡੁੱ-ਬ ਗਈ। ਇਕ ਸੁਸਾ-ਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਲੁਧਿਆਣਾ ਦੇ ਮਸ਼ਹੂਰ ਫਾਈਨਾਂਸਰਾਂ ਦੇ ਨਾਮ ਲਿਖੇ ਹੋਏ ਹਨ।

ਵਿਆਜ ਵਜੋਂ ਦੇ ਚੁੱਕੇ ਸਨ 90 ਲੱਖ ਰੁਪਏ

ਇਲਾਜ ਲਈ ਹਸਪਤਾਲ ਭਰਤੀ ਹੋਏ, ਆਨੰਦ ਸ਼ਰਮਾ ਨੇ ਦੱਸਿਆ ਕਿ ਉਸ ਦੀ ਕੱਪੜੇ ਦੀ ਫੈਕਟਰੀ ਸੀ। ਕਰਜ਼ੇ ਕਾਰਨ ਕਾਰੋਬਾਰ ਠੱਪ ਹੋ ਗਿਆ। ਉਸ ਨੇ ਲੁਧਿਆਣਾ ਦੇ ਦੋ ਫਾਈਨਾਂਸਰਾਂ ਤੋਂ 4 ਫੀਸਦੀ ਵਿਆਜ ਉਤੇ 40 ਲੱਖ ਰੁਪਏ ਲਏ ਸਨ। ਜਿਸ ਦਾ ਹੁਣ ਤੱਕ 80 ਲੱਖ ਰੁਪਏ ਵਿਆਜ ਅਦਾ ਕਰ ਚੁੱਕੇ ਹਨ। ਇਕ ਹੋਰ ਫਾਈਨਾਂਸਰ ਤੋਂ 3 ਸਾਲ ਪਹਿਲਾਂ 6 ਫੀਸਦੀ ਵਿਆਜ ਉਤੇ 42 ਲੱਖ ਰੁਪਏ ਲਏ ਸਨ। ਜਿਸ ਲਈ ਕਰੀਬ 90 ਲੱਖ ਰੁਪਏ ਦਾ ਵਿਆਜ ਅਦਾ ਕੀਤਾ ਜਾ ਚੁੱਕਾ ਹੈ। ਪਿਛਲੇ 4 ਮਹੀਨਿਆਂ ਤੋਂ ਉਸ ਦਾ ਆਰਥਿਕ ਹਾਲ ਖਰਾਬ ਹੋਣ ਕਾਰਨ ਉਹ ਵਿਆਜ ਦਾ ਭੁਗਤਾਨ ਨਹੀਂ ਕਰ ਸਕਿਆ, ਜਿਸ ਕਾਰਨ ਫਾਈਨਾਂਸਰ ਉਸ ਨੂੰ ਪ੍ਰੇਸ਼ਾਨ ਕਰਨ ਲੱਗੇ।

ਬੇਟੇ ਨੂੰ ਵੀਡੀਓ ਕਾਲ ਕਰਕੇ ਮਾਂ ਨੇ ਕਿਹਾ- ਆਪਣਾ ਧਿਆਨ ਰੱਖਣਾ

ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਦਫਤਰ ਬੁਲਾਇਆ ਗਿਆ ਅਤੇ ਅਪਮਾਨਿਤ ਕੀਤਾ ਗਿਆ ਸੀ। ਉਸ ਨੂੰ ਪਰਿਵਾਰ ਸਮੇਤ ਜਾ-ਨੋਂ ਮਾ-ਰ-ਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਵੀਰਵਾਰ ਨੂੰ ਫਾਈਨਾਂਸਰਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਕਿਰਨ ਸ਼ਰਮਾ ਨੂੰ ਦਫਤਰ ਬੁਲਾਇਆ ਅਤੇ ਭੱਦੀ ਸ਼ਬਦਾਵਲੀ ਬੋਲੀ। ਉਨ੍ਹਾਂ ਨੂੰ ਇੰਨਾ ਜ਼ਲੀਲ ਕੀਤਾ ਗਿਆ ਕਿ ਉਹ ਦੋਵੇਂ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਹੋ ਗਏ। ਉੱਥੇ ਉਸ ਦੀ ਪਤਨੀ ਨੇ ਬੇਟੇ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨੂੰ ਧਿਆਨ ਰੱਖਣ ਲਈ ਕਿਹਾ ਅਤੇ ਛਾ-ਲ ਮਾ-ਰ ਦਿੱਤੀ। ਇਸ ਤੋਂ ਬਾਅਦ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉੱਥੇ ਕੁਝ ਲੋਕ ਮੌਜੂਦ ਸਨ, ਜਿਨ੍ਹਾਂ ਨੇ ਉਸ ਨੂੰ ਬਾਹਰ ਕੱਢ ਲਿਆ, ਪਰ ਪਤਨੀ ਨੂੰ ਬਚਾਇਆ ਨਹੀਂ ਜਾ ਸਕਿਆ।

ਪਤਨੀ ਅਤੇ ਬੇਟੀ ਨੂੰ ਗਿਰਵੀ ਰੱਖਣ ਦੀ ਗੱਲ ਕਹਿੰਦੇ ਸੀ

ਆਨੰਦ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਫਾਇਨਾਂਸਰਾਂ ਨੂੰ ਦੱਸਦਾ ਸੀ ਕਿ ਇਸ ਸਮੇਂ ਮਾਲੀ ਹਾਲ ਠੀਕ ਨਹੀਂ ਹੈ। ਥੋੜਾ ਇੰਤਜ਼ਾਰ ਕਰੋ। ਫਿਰ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਣਗੇ। ਬਦਲੇ ਵਿੱਚ ਫਾਈਨਾਂਸਰ ਕਹਿੰਦੇ ਸੀ ਕਿ ਭਾਵੇਂ ਆਪਣੀ ਪਤਨੀ ਅਤੇ ਬੇਟੀ ਨੂੰ ਗਿਰਵੀ ਰੱਖੋ ਪਰ ਪੈਸੇ ਦੇਣੇ ਹੀ ਪੈਣਗੇ। ਨਹੀਂ ਤਾਂ ਸਾਰਾ ਪਰਿਵਾਰ ਉਠਾ ਕੇ ਲੈ ਜਾਣਗੇ। ਆਨੰਦ ਸ਼ਰਮਾ ਦਾ ਹਾਲ ਚਾਲ ਜਾਨਣ ਲਈ ਸਾਬਕਾ ਕੌਂਸਲਰ ਸ਼ੇਰ ਸਿੰਘ ਘੁਬਾਇਆ ਪਹੁੰਚੇ ਉਨ੍ਹਾਂ ਕਿਹਾ ਕਿ ਇਹ ਫਾਈਨਾਂਸਰਾਂ ਦੀ ਧੱਕੇ-ਸ਼ਾਹੀ ਹੈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਇਸ ਮਾਮਲੇ ਸਬੰਧੀ ਥਾਣਾ ਸਰਹਿੰਦ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਐਚ. ਓ. ਨਰਪਿੰਦਰ ਸਿੰਘ ਨੇ ਦੱਸਿਆ ਕਿ ਸੁਸਾ-ਈਡ ਨੋਟ ਮਿਲਿਆ ਹੈ। ਕਿਰਨ ਸ਼ਰਮਾਂ ਦੀ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਆਨੰਦ ਸ਼ਰਮਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *