ਮੋਹਾਲੀ ਏਰੀਏ ਦੇ ਰਹਿਣ ਵਾਲੇ ਟੈਕਸੀ ਡਰਾਈਵਰ ਦੀ ਦੇਹ ਸ਼ਨੀਵਾਰ ਨੂੰ ਗੰਡਾਖੇੜੀ ਕੋਲੋਂ ਲੰਘਦੀ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ। ਡਰਾਈਵਰ ਦੀ ਦੇਹ ਕਾਰ ਵਿੱਚ ਹੀ ਪਈ ਸੀ। ਉਸ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਹਨ। ਜਿਸ ਕਾਰਨ ਕ-ਤ-ਲ ਦਾ ਸ਼ੱ-ਕ ਜਤਾਇਆ ਜਾ ਰਿਹਾ ਹੈ। ਟੈਕਸੀ ਡਰਾਈਵਰ ਦੀ ਪਹਿਚਾਣ ਸਤਵੀਰ ਸਿੰਘ ਦੇ ਰੂਪ ਵਜੋਂ ਹੋਈ ਹੈ।
ਇਹ ਦੇਹ ਰਾਜਪੁਰਾ ਦੇ ਨੇੜੇ ਖਾਨਪੁਰ ਇਲਾਕੇ ਤੋਂ ਬਰਾਮਦ ਹੋਈ ਹੈ। ਗੋਤਾਖੋਰਾਂ ਦੀ ਟੀਮ ਨੇ ਕਾਰ ਨੂੰ ਬਾਹਰ ਕੱਢਿਆ ਸੀ, ਜਿਸ ਦੇ ਅੰਦਰ ਸਤਵੀਰ ਸਿੰਘ ਦੀ ਦੇਹ ਮਿਲੀ। ਸਤਵੀਰ ਸਿੰਘ ਦੇ ਸਰੀਰ ਉਤੇ ਕਈ ਥਾਵਾਂ ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਜਿਸ ਜਗ੍ਹਾ ਤੋਂ ਉਹ ਮਿਲਿਆ ਉਸ ਦੇ ਨੇੜੇ ਹਾਦਸੇ ਦਾ ਕੋਈ ਸਬੂਤ ਨਹੀਂ ਮਿਲਿਆ। ਜਿਸ ਕਾਰਨ ਮੁਹਾਲੀ ਪੁਲਿਸ ਨੇ ਕ-ਤ-ਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਤੋਂ ਟੈਕਸੀ ਲੈ ਕੇ ਗਿਆ ਸੀ ਕੰਮ ਲਈ
ਇਸ ਮਾਮਲੇ ਬਾਰੇ ਸਤਵੀਰ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਉਹ ਅਕਸਰ ਰਾਤ ਨੂੰ ਆਪਣੀ ਗੱਡੀ ਲੈ ਕੇ ਬਾਹਰ ਕੰਮ ਉਤੇ ਜਾਂਦਾ ਸੀ। 12 ਸਤੰਬਰ ਨੂੰ ਵੀ ਉਹ ਕੰਮ ਦਾ ਕਹਿ ਕੇ ਸਵੇਰੇ ਟੈਕਸੀ ਲੈ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਾ ਪਰਤਿਆ ਤਾਂ ਫੋਨ ਕੀਤਾ ਗਿਆ ਤਾਂ ਉਸ ਨੇ ਕੁਝ ਦੇਰ ਵਿਚ ਵਾਪਸ ਆਉਣ ਦੀ ਗੱਲ ਕਹੀ ਪਰ ਉਹ ਘਰ ਨਹੀਂ ਪਰਤਿਆ। ਦੇਰ ਰਾਤ ਹੋ ਚੁੱਕੀ ਸੀ ਅਤੇ ਜਦੋਂ ਦੁਬਾਰਾ ਫ਼ੋਨ ਕੀਤਾ ਤਾਂ ਉਸ ਦਾ ਫ਼ੋਨ ਬੰਦ ਆ ਰਿਹਾ ਸੀ। ਕਿਸੇ ਤਰ੍ਹਾਂ ਰਾਤ ਬੀਤ ਗਈ ਅਤੇ ਦੋਸਤਾਂ ਅਤੇ ਜਾਣ ਪਹਿਚਾਣ ਵਾਲਿਆਂ ਨੂੰ ਪੁੱਛਣ ਉਤੇ ਵੀ ਪਤਾ ਨਹੀਂ ਲੱਗ ਸਕਿਆ, ਇਸ ਲਈ ਅਗਲੇ ਦਿਨ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।
ਕਈ ਘੰਟਿਆਂ ਬਾਅਦ ਹੋਈ ਦੇਹ ਬਰਾਮਦ
ਜਾਣਕਾਰੀ ਦਿੰਦਿਆਂ ਗੋਤਾਖੋਰ ਆਸ਼ੂ ਮਲਿਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਨੂੰ ਨਹਿਰ ਵਿਚ ਗੱਡੀ ਡਿੱਗਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ਉਤੇ ਪਹੁੰਚ ਗਏ ਸਨ। ਜਦੋਂ ਉਨ੍ਹਾਂ ਦੀ ਟੀਮ ਨੇ ਕਰੇਨ ਦੀ ਮਦਦ ਨਾਲ ਦੇਹ ਨੂੰ ਬਾਹਰ ਕੱਢਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕ-ਤ-ਲ ਤੋਂ ਬਾਅਦ ਦੇਹ ਨੂੰ ਟਿਕਾਣੇ ਲਾਉਣ ਦੇ ਲਈ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੋਵੇ। ਉਸ ਨੇ ਕਿਹਾ ਕਿ ਦੇਹ ਪੁਲਿਸ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਸੀ।