ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਵਿਚ ਸ਼ਨੀਵਾਰ ਦੀ ਰਾਤ ਨੂੰ ਪਿੰਡ ਮਾਲੜੀ ਵਿਚ ਬਜ਼ੁਰਗ ਉਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਇਸ ਕ-ਤ-ਲ ਮਾਮਲੇ ਦੀ ਗੁੱਥੀ ਨੂੰ ਸਿਟੀ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਬਜ਼ੁਰਗ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਵਾਰ-ਦਾਤ ਵਿੱਚ ਵਰਤਿਆ ਹ-ਥਿ-ਆ-ਰ ਵੀ ਬਰਾਮਦ ਕਰ ਲਿਆ ਹੈ। ਮ੍ਰਿਤਕ ਬਜੁਰਗ ਦੀ ਪਹਿਚਾਣ ਮੋਹਨ ਲਾਲ ਉਰਫ਼ ਮੋਹਣੀ ਉਮਰ 70 ਸਾਲ ਪੁੱਤਰ ਬਾਬੂ ਰਾਮ ਵਾਸੀ ਪਿੰਡ ਮਾਲੜੀ ਨਕੋਦਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਹਨ ਲਾਲ ਉਰਫ਼ ਮੋਹਣੀ ਪੁੱਤਰ ਬਾਬੂ ਰਾਮ ਵਾਸੀ ਪਿੰਡ ਮਾਲੜੀ ਜੋ ਕਿ ਨਕੋਦਰ ਤੋਂ ਜਲੰਧਰ ਰੋਡ ਉਤੇ ਪਿੰਡ ਮਾਲੜੀ ਨੇੜੇ ਵਕੀਲ ਜਸਪਾਲ ਸਿੰਘ ਦੇ ਖੂਹ ਉਤੇ ਕੰਮ ਕਰ ਰਿਹਾ ਸੀ, ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸਤਪਾਲ ਸਿੱਧੂ ਤੁਰੰਤ ਪੁਲਿਸ ਬਲ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਵਲੋਂ ਵੱਖੋ ਵੱਖ ਪਹਿਲੂਆਂ ਤੋਂ ਜਾਂਚ ਕਰਕੇ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ।
ਪਤਨੀ ਦੇ ਬਾਰੇ ਕਰਦਾ ਸੀ ਗਲਤ ਗੱਲਾਂ
ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੋਹਨ ਲਾਲ ਦਾ ਕ-ਤ-ਲ ਉਸ ਦੇ ਦੋਸਤ ਤੀਰਥ ਉਰਫ ਕਾਲਾ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਆਲੋਵਾਲ ਨਕੋਦਰ ਨੇ ਕੀਤਾ ਹੈ। ਕਿਉਂਕਿ ਮੋਹਨ ਲਾਲ ਤੀਰਥ ਉਰਫ ਕਾਲਾ ਦੀ ਪਤਨੀ ਬਾਰੇ ਗਲਤ ਗੱਲਾਂ ਕਰ ਰਿਹਾ ਸੀ। ਕ-ਤ-ਲ ਤੋਂ ਪਹਿਲਾਂ ਦੋਵਾਂ ਨੇ ਖੂਹ ਉਤੇ ਇਕੱਠਿਆਂ ਸ਼ਰਾਬ ਪੀਤੀ।
ਡੀ. ਐਸ. ਪੀ. ਨਕੋਦਰ ਸੁਖਪਾਲ ਸਿੰਘ ਅਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਰਾਮ ਦਾਸ ਪੁੱਤਰ ਮ੍ਰਿਤਕ ਮੋਹਨ ਲਾਲ ਉਰਫ ਮੋਹਿਨੀ ਵਾਸੀ ਪਿੰਡ ਮਾਲੜੀ ਦੇ ਬਿਆਨਾਂ ਉਤੇ ਦੋਸ਼ੀ ਤੀਰਥ ਕਾਲਾ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਆਲੋਵਾਲ ਦੇ ਖਿਲਾਫ ਥਾਣਾ ਸਿਟੀ ਵਿਖੇ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਪਾਰਟੀ ਨੇ ਦੋਸ਼ੀ ਨੂੰ ਕਪੂਰਥਲਾ ਪੁਲੀ ਤੋਂ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ।