ਹਰਿਆਣਾ ਵਿਚ ਫਤਿਹਾਬਾਦ ਦੇ ਰਤੀਆ ਇਲਾਕੇ ਦੇ ਇੱਕ ਕਬੱਡੀ ਖਿਡਾਰੀ ਨੇ ਆਪਣੇ ਖੇਤ ਵਿੱਚ ਦਰੱਖਤ ਨਾਲ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ। ਇਸ ਮਾਮਲੇ ਵਿੱਚ ਪੁਲਿਸ ਨੇ ਖਿਡਾਰੀ ਦੇ ਭਰਾ ਦੀ ਸ਼ਿਕਾਇਤ ਉਤੇ ਇੱਕ ਨੌਜਵਾਨ ਵਾਸੀ ਪਾਬੜਾ ਹਿਸਾਰ ਅਤੇ ਇੱਕ ਲੜਕੀ ਵਾਸੀ ਤਲਵੰਡੀ ਸਾਬੋ, ਪੰਜਾਬ ਦੇ ਖਿਲਾਫ ਧਾਰਾ 306, 34 ਆਈ. ਪੀ. ਸੀ. ਦੇ ਤਹਿਤ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਤੀਆ ਦੇ ਪਿੰਡ ਤਾਮਸਪੁਰਾ ਦੇ ਰਹਿਣ ਵਾਲੇ ਜਸਪ੍ਰੀਤ ਨੇ ਆਪਣੇ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਛੋਟਾ ਭਰਾ ਹਰਪ੍ਰੀਤ ਉਮਰ 32 ਸਾਲ ਅਣਵਿਆਹਿਆ ਸੀ ਅਤੇ ਕਬੱਡੀ ਦਾ ਖਿਡਾਰੀ ਸੀ। ਉਹ 16 ਸਤੰਬਰ ਦੀ ਸ਼ਾਮ ਨੂੰ ਹਿਸਾਰ ਦੇ ਪਿੰਡ ਮਿਰਚਪੁਰ ਵਿਖੇ ਕਬੱਡੀ ਦਾ ਟੂਰਨਾਮੈਂਟ ਖੇਡਣ ਲਈ ਗਿਆ ਸੀ। ਟੂਰਨਾਮੈਂਟ ਖੇਡਣ ਤੋਂ ਬਾਅਦ ਉਹ ਹਿਸਾਰ ਦੇ ਇੱਕ ਪੀਜੀ ਵਿੱਚ ਰਹਿੰਦਾ ਸੀ।
ਪੀਜੀ ਆਪਰੇਟਰ ਨੇ ਫੋਨ ਕਰਕੇ ਭਰਾ ਨੂੰ ਦਿੱਤੀ ਝ-ਗ-ੜੇ ਦੀ ਜਾਣਕਾਰੀ
18 ਸਤੰਬਰ ਨੂੰ ਉਸ ਨੂੰ ਪੀਜੀ ਆਪ੍ਰੇਟਰ ਦਾ ਫੋਨ ਆਇਆ ਕਿ ਉਸ ਦੇ ਭਰਾ ਦਾ ਤਲਵੰਡੀ ਸਾਬੋ ਪੰਜਾਬ ਦੀ ਲਵਪ੍ਰੀਤ ਕੌਰ ਦੇ ਮਾਮਲੇ ਨੂੰ ਲੈ ਕੇ ਪਾਬੜਾ ਦੇ ਰਹਿਣ ਵਾਲੇ ਨਵੀਨ ਨਾਲ ਝ-ਗ-ੜਾ ਹੋ ਗਿਆ ਹੈ। ਸੂਚਨਾ ਮਿਲਦੇ ਹੀ ਉਹ ਆਪਣੇ ਚਾਚੇ ਨੂੰ ਨਾਲ ਲੈ ਕੇ ਹਿਸਾਰ ਦੇ ਨਿੱਜੀ ਹਸਪਤਾਲ ਪਹੁੰਚਿਆ, ਜਿੱਥੇ ਨਵੀਨ ਉਨ੍ਹਾਂ ਨੂੰ ਮਿਲਿਆ ਅਤੇ ਉਸ ਨੇ ਦੱਸਿਆ ਕਿ ਉਹ ਵੀ ਝ-ਗ-ੜੇ ਵਿਚ ਜ਼ਖਮੀ ਹੋ ਗਿਆ ਹੈ।
ਉਸ ਨੇ ਦੱਸਿਆ ਕਿ ਲਵਪ੍ਰੀਤ ਕੌਰ ਉਨ੍ਹਾਂ ਦੇ ਦਫਤਰ ਵਿਚ ਕੰਮ ਕਰਦੀ ਹੈ, ਉਸ ਨੂੰ ਲੈ ਕੇ ਉਸ ਦਾ ਹਰਪ੍ਰੀਤ ਨਾਲ ਝ-ਗ-ੜਾ ਹੋ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੇ ਆਪਣੇ ਭਰਾ ਹਰਪ੍ਰੀਤ ਨੂੰ ਪੀਜੀ ਵਿੱਚ ਬੁਲਾਇਆ, ਜਿੱਥੇ ਉਸ ਦੇ ਭਰਾ ਨੇ ਦੱਸਿਆ ਕਿ ਉਕਤ ਦੋਵੇਂ ਉਸ ਨੂੰ ਤੰ-ਗ ਪ੍ਰੇਸ਼ਾਨ ਕਰਦੇ ਹਨ। ਇਸ ਤੋਂ ਬਾਅਦ ਉਹ ਘਰ ਆ ਗਿਆ। ਘਰ ਆ ਕੇ ਵੀ ਉਸ ਨੇ ਇਹੀ ਗੱਲ ਦੱਸੀ ਕਿ ਦੋਵੇਂ ਉਸ ਨੂੰ ਤੰ-ਗ ਪ੍ਰੇਸ਼ਾਨ ਕਰਦੇ ਹਨ ਅਤੇ ਮ-ਰ-ਨ ਲਈ ਮਜਬੂਰ ਕਰਦੇ ਹਨ।
18 ਸਿਤੰਬਰ ਦੀ ਸ਼ਾਮ ਨੂੰ ਗਿਆ ਸੀ ਘਰੋਂ
ਇਹ ਕਹਿ ਕੇ ਉਹ ਬੀਤੀ ਸ਼ਾਮ 6 ਵਜੇ ਘਰੋਂ ਚਲਿਆ ਗਿਆ। ਸ਼ਿਕਾਇਤ-ਕਰਤਾ ਅਨੁਸਾਰ ਰਾਤ 10.30 ਵਜੇ ਉਸ ਦੇ ਚਾਚੇ ਦੇ ਲੜਕੇ ਜਪਲੀਨ ਨੇ ਦੱਸਿਆ ਕਿ ਹਰਪ੍ਰੀਤ ਨੇ ਇੰਸਟਾਗ੍ਰਾਮ ਉਤੇ ਪੋਸਟ ਪਾ ਕੇ ਨਵੀਨ ਅਤੇ ਲਵਪ੍ਰੀਤ ਕੌਰ ਤੋਂ ਤੰਗ ਆ ਕੇ ਖੁ-ਦ-ਕੁ-ਸ਼ੀ ਕਰਨ ਦੀ ਗੱਲ ਕੀਤੀ ਹੈ। ਜਦੋਂ ਉਹ ਉਸ ਦੀ ਭਾਲ ਕਰਨ ਲਈ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਉਸ ਨੂੰ ਖੇਤ ਵਿੱਚ ਦਰੱਖਤ ਨਾਲ ਫਾਹੇ ਨਾਲ ਲ-ਟ-ਕ-ਦਾ ਦੇਖਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।