ਪੰਜਾਬ ਦੇ ਜਿਲ੍ਹਾ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਵਿਚ ਪੈਂਦੇ ਮੰਡ ਏਰੀਏ ਦੇ ਪਿੰਡ ਬਾਊਪੁਰ ਵਿਚ ਬੰਨ੍ਹ ਬਣਾਉਣ ਦਾ ਕੰਮ ਪੂਰਾ ਹੋਣ ਉਤੇ ਪਰਿਵਾਰ ਸਮੇਤ ਸੇਵਾ ਉਤੇ ਗਏ ਦੋ ਨਿੱਕੇ ਬੱ-ਚੇ ਬਿਆਸ ਦਰਿਆ ਵਿਚ ਰੁ-ੜ੍ਹ ਗਏ। ਉਨ੍ਹਾਂ ਨੂੰ ਤੁਰੰਤ ਹੀ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਿਊਟੀ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਹਾਦਸੇ ਤੋਂ ਬਾਅਦ ਸੇਵਾ ਵਿਚ ਲੱਗੇ ਬੱ-ਚਿ-ਆਂ ਦੇ ਮਾਪੇ ਗਹਿਰੇ ਸਦਮੇ ਵਿਚ ਹਨ। ਮ੍ਰਿਤਕਾਂ ਦੀ ਪਹਿਚਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਅਤੇ ਸਮਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਵਾਸੀ ਪਿੰਡ ਰਾਮਪੁਰ ਗੋਰੇ ਦੇ ਰੂਪ ਵਜੋਂ ਹੋਈ ਹੈ। ਗੁਰਬੀਰ ਸਿੰਘ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਇਸ ਦਰਦ-ਨਾਕ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ।
2 ਮਹੀਨਿਆਂ ਤੋਂ ਟੁੱਟਿਆ ਹੋਇਆ ਸੀ ਬੰਨ੍ਹ, ਚੱਲ ਰਹੀ ਸੀ ਕਾਰ ਸੇਵਾ
ਸੁਲਤਾਨਪੁਰ ਲੋਧੀ ਅਤੇ ਥਾਣਾ ਕਬੀਰਪੁਰ ਪੁਲਿਸ ਅਫਸਰਾਂ ਦੇ ਦੱਸਣ ਅਨੁਸਾਰ ਥਾਣਾ ਕਬੀਰਪੁਰ ਦੇ ਅੰਦਰ ਆਉਂਦੇ ਏਰੀਏ ਵਿਚ ਬਿਆਸ ਅਤੇ ਸਤਲੁਜ ਦਰਿਆ ਦਾ ਪਾਣੀ ਮਿਲਦਾ ਹੈ। ਪਿਛਲੇ ਦੋ ਮਹੀਨਿਆਂ ਤੋਂ ਆਏ ਹੜ੍ਹਾਂ ਕਾਰਨ ਇਹ ਬੰਨ੍ਹ ਟੁੱਟ ਗਿਆ ਸੀ। ਇਸ ਨੂੰ ਕਾਰਸੇਵਾ ਵਜੋਂ ਬੰਨ੍ਹਣ ਦਾ ਕੰਮ ਸੰਤਾਂ-ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਚੱਲ ਰਿਹਾ ਸੀ ਅਤੇ ਬੰਨ੍ਹ ਨੂੰ ਬੰਨ੍ਹਣ ਦਾ ਕੰਮ ਅੰਤਿਮ ਪੜਾਅ ਉਤੇ ਸੀ।
ਬੰਨ੍ਹ ਦੇ ਮੁਕੰਮਲ ਹੋਣ ਤੇ ਹਰ ਕੋਈ ਖੁਸ਼ ਸੀ ਪਰ ਅਚਾ-ਨਕ ਵਾਪਰਿਆ ਹਾਦਸਾ
ਇਸ ਦੌਰਾਨ ਪਿੰਡ ਰਾਮਪੁਰ ਗੋਰੇ ਦੇ 8 ਅਤੇ 9 ਸਾਲਾ ਲੜਕੇ ਗੁਰਬੀਰ ਸਿੰਘ ਅਤੇ ਸਮਰਪ੍ਰੀਤ ਸਿੰਘ ਵੀ ਆਪਣੇ ਮਾਪਿਆਂ ਨਾਲ ਸੇਵਾ ਕਰਨ ਲਈ ਆਏ ਹੋਏ ਸਨ। ਉਨ੍ਹਾਂ ਦੇ ਮਾਤਾ ਪਿਤਾ ਸੇਵਾ ਵਿਚ ਰੁੱਝੇ ਹੋਏ ਸਨ, ਕਿਉਂਕਿ ਬੰਨ੍ਹ ਦਾ ਕੰਮ ਪੂਰਾ ਹੋਣ ਵਾਲਾ ਸੀ ਅਤੇ ਸੇਵਾ ਵਿਚ ਲੱਗੇ ਲੋਕ ਖੁਸ਼ ਸਨ ਕਿ ਅਚਾਨਕ ਹੀ ਇਹ ਹਾਦਸਾ ਵਾਪਰ ਗਿਆ। ਜਿਸ ਕਾਰਨ ਸਾਰਾ ਮਾਹੌਲ ਸੋਗ ਵਿੱਚ ਬਦਲ ਗਿਆ।
ਪੰਜਾਬ ਸਰਕਾਰ ਪ੍ਰਤੀ ਕੀਤਾ ਗਿਆ ਨਾਰਾਜ਼ਗੀ ਦਾ ਪ੍ਰਗਟਾਵਾ
ਇਸ ਘਟਨਾ ਤੋਂ ਬਾਅਦ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਅਤੇ ਪਿੰਡ ਰਾਮਪੁਰ ਗੋਰ ਦੇ ਸਰਪੰਚ ਜਗਦੀਪ ਸਿੰਘ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਉਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਸਰਕਾਰ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹੀ ਉਨ੍ਹਾਂ ਨੂੰ ਖੁਦ ਹੜ੍ਹਾਂ ਤੋਂ ਬਚਾਉਣ ਲਈ ਬੰਨ੍ਹ ਬਣਾਉਣੇ ਪਏ ਹਨ। ਜਿੱਥੇ ਦੋ ਨਿਆਣੇ ਜੁਆਕਾਂ ਦੀ ਡੁੱ-ਬ-ਣ ਨਾਲ ਮੌ-ਤ ਹੋ ਗਈ ਹੈ। ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਕਾਰਨ 2 ਘਰਾਂ ਦੇ ਚਿਰਾਗ ਬੁਝ ਗਏ ਹਨ।