ਪੰਜਾਬ ਵਿਚ ਮਾਛੀਵਾੜਾ ਸਾਹਿਬ ਦੇ ਪਿੰਡ ਪਵਾਤ ਵਿਚ ਡੇਢ ਸਾਲ ਦੇ ਜੁਆਕ ਦੀ ਦੁਖ-ਦਾਈ ਮੌ-ਤ ਹੋ ਗਈ। ਸਕੂਲ ਵੈਨ ਨੇ ਬੱ-ਚੇ ਨੂੰ ਦਰੜ ਦਿੱਤਾ। ਜੁਆਕ ਨੇ ਮਾਂ ਦੀਆਂ ਅੱਖਾਂ ਸਾਹਮਣੇ ਤ-ੜ-ਫ-ਦੇ ਹੋਏ ਪ੍ਰਾਣ ਤਿਆਗ ਦਿੱਤੇ। ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਵਾਤ ਦੀ ਇੱਕ ਔਰਤ ਨਰਸਰੀ ਵਿੱਚ ਪੜ੍ਹਦੇ ਆਪਣੇ ਵੱਡੇ ਜੁਆਕ ਨੂੰ ਸਕੂਲ ਵੈਨ ਵਿੱਚੋਂ ਲੈਣ ਲਈ ਘਰੋਂ ਆਈ ਸੀ। ਔਰਤ ਨਾਲ ਉਸ ਦਾ ਡੇਢ ਸਾਲ ਦਾ ਛੋਟਾ ਜੁਆਕ ਵੀ ਸੀ। ਜਦੋਂ ਵੈਨ ਪਹੁੰਚੀ ਤਾਂ ਔਰਤ ਵੱਡੇ ਬੱ-ਚੇ ਨੂੰ ਵੈਨ ਵਿੱਚੋਂ ਬਾਹਰ ਕੱਢਣ ਲੱਗੀ ਤਾਂ ਇਸ ਦੌਰਾਨ ਛੋਟਾ ਜੁਆਕ ਮਨਜੋਤ ਵੈਨ ਦੇ ਪਿਛਲੇ ਟਾਇਰ ਕੋਲ ਚਲਿਆ ਗਿਆ।
ਜਿਉਂ ਹੀ ਵੱਡਾ ਬੱ-ਚਾ ਵੈਨ ਤੋਂ ਹੇਠਾਂ ਉਤਰਿਆ ਤਾਂ ਡਰਾਈਵਰ ਨੇ ਤੁਰੰਤ ਵੈਨ ਤੋਰ ਲਈ ਅਤੇ ਪਿਛਲਾ ਟਾਇਰ ਮਨਜੋਤ ਸਿੰਘ ਦੇ ਉਪਰ ਜਾ ਚ-ੜ੍ਹਿ-ਆ। ਮ੍ਰਿਤਕ ਜੁਆਕ ਦੇ ਚਾਚਾ ਸੰਦੀਪ ਸਿੰਘ ਨੇ ਦੱਸਿਆ ਕਿ ਵੈਨ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਡਰਾਈਵਰ ਨੇ ਬਿਨਾਂ ਦੇਖੇ ਵੈਨ ਤੋਰ ਲਈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਮਨਜੋਤ ਸਿੰਘ ਦਾ ਪਿਤਾ ਦੁਬਈ ਵਿੱਚ ਗਿਆ ਹੋਇਆ ਹੈ। ਉੱਥੇ ਜਿਵੇਂ ਹੀ ਉਸ ਨੂੰ ਬੇਟੇ ਦੀ ਮੌ-ਤ ਦੀ ਖਬਰ ਮਿਲੀ ਉਸ ਉਤੇ ਦੁੱਖ ਦਾ ਪਹਾੜ ਡਿੱਗ ਪਿਆ।
ਡਰਾਈਵਰ ਅਤੇ ਸਹਾਇਕ ਦੋਵਾਂ ਦੀ ਲਾਪ੍ਰਵਾਹੀ ਆਈ ਸਾਹਮਣੇ
ਵੈਨ ਦੇ ਡਰਾਈਵਰ ਅਤੇ ਸਹਾਇਕ (ਕੰਡਕਟਰ) ਦੋਵਾਂ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਵੀ ਵੈਨ ਤੋਂ ਹੇਠਾਂ ਨਹੀਂ ਉਤਰਿਆ। ਮਾਂ ਨੇ ਵੱਡੇ ਬੱ-ਚੇ ਨੂੰ ਵੈਨ ਵਿੱਚੋਂ ਉਤਾਰਿਆ। ਸੇਵਾਦਾਰ ਨੇ ਫਿਰ ਵੀ ਇਹ ਨਹੀਂ ਦੇਖਿਆ ਕਿ ਵੈਨ ਦੇ ਆਲੇ-ਦੁਆਲੇ ਕੋਈ ਹੈ ਜਾਂ ਨਹੀਂ। ਡਰਾਈਵਰ ਨੇ ਵੀ ਸ਼ੀਸ਼ੇ ਵਿੱਚੋਂ ਦੇਖਣਾ ਜ਼ਰੂਰੀ ਨਹੀਂ ਸਮਝਿਆ।
ਪੁਲਿਸ ਨੇ ਸਕੂਲ ਵੈਨ ਨੂੰ ਆਪਣੇ ਕਬਜੇ ਵਿੱਚ ਲਿਆ
ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਹੱਸਦੇ-ਵੱਸਦੇ ਪਰਿਵਾਰ ਵਿਚ ਮਾਤਮ ਛਾ ਗਿਆ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਵੈਨ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ। ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।