ਮਿਹਨਤ ਮਜ਼ਦੂਰੀ ਕਰਨ ਲਈ ਗਏ, ਨੌਜਵਾਨ ਨਾਲ ਵਾਪਰਿਆ ਹਾਦਸਾ, ਤਿਆਗੇ ਪ੍ਰਾਣ, ਪਰਿਵਾਰ ਨੇ ਪ੍ਰਸਾਸ਼ਨ ਤੋਂ ਕੀਤੀ ਇਹ ਮੰਗ

Punjab

ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਹਾਈ ਵੋਲ-ਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ 35 ਸਾਲ ਉਮਰ ਦੇ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ੌਕਤ ਮਸੀਹ ਵਾਸੀ ਪਿੰਡ ਪੱਡਾ ਦੇ ਰੂਪ ਵਜੋਂ ਹੋਈ ਹੈ। ਇਹ ਹਾਦਸਾ ਇਕ ਦੁਕਾਨ ਦਾ ਲੈਂਟਰ ਤੋੜਦੇ ਸਮੇਂ ਵਾਪਰਿਆ। ਜਿੱਥੇ ਸਰੀਆ ਹਾਈ ਵੋਲਟੇਜ ਤਾਰ ਨਾਲ ਲੱਗ ਗਿਆ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਮ੍ਰਿਤਕ ਦੇ ਪਿਤਾ ਲੱਖਾ ਮਸੀਹ ਨੇ ਦੱਸਿਆ ਕਿ ਸ਼ੌਕਤ ਘਰ ਤੋਂ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਲਈ ਗਿਆ ਸੀ। ਜਦੋਂ ਉਹ ਪਿੰਡ ਕਾਹਲਾਵਾਲੀ ਵਿੱਚ ਬਣ ਰਹੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਆਉਂਦੀਆਂ ਦੁਕਾਨਾਂ ਦੇ ਲੈਂਟਰ ਤੋੜ ਰਿਹਾ ਸੀ ਤਾਂ ਉਦੋਂ ਦੁਕਾਨਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਸਰੀਆ ਲੱਗ ਗਿਆ। ਜਿਸ ਕਾਰਨ ਸ਼ੌਕਤ ਨੂੰ ਬਿਜਲੀ ਦਾ ਜ਼ੋਰ-ਦਾਰ ਝਟਕਾ ਲੱਗਾ ਤੇ ਉਹ ਬੇਸੁੱਧ ਹੋ ਗਿਆ।

ਸਾਥੀਆਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼, ਪਰ ਨਹੀਂ ਬਚਾਈ ਜਾ ਸਕੀ ਜਾਨ

ਉਸ ਦੇ ਨਾਲ ਕੰਮ ਕਰ ਰਹੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਉਸ ਨੂੰ ਮਿੱਟੀ ਵਿੱਚ ਦਬਾਇਆ ਅਤੇ ਉਸ ਦੇ ਪੈਰਾਂ ਦੀ ਮਾਲਿਸ਼ ਵੀ ਕੀਤੀ ਗਈ ਪਰ ਜਦੋਂ ਉਸ ਨੂੰ ਹੋਸ਼ ਨਾ ਆਇਆ ਤਾਂ ਉਸ ਨੂੰ ਤੁਰੰਤ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਦੁਕਾਨ ਮਾਲਕ ਖਿਲਾਫ ਕਾਰਵਾਈ ਦੀ ਕੀਤੀ ਮੰਗ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੁਕਾਨ ਮਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਲਕ ਦੁਕਾਨ ਨੂੰ ਢਾਹੁਣਾ ਚਾਹੁੰਦਾ ਸੀ ਤਾਂ ਉਹ ਬਿਜਲੀ ਵਿਭਾਗ ਤੋਂ ਪਰਮਿਟ ਲੈ ਕੇ ਬਿਜਲੀ ਦੀ ਸਪਲਾਈ ਨੂੰ ਬੰਦ ਕਰਵਾ ਦਿੰਦਾ। ਜੇਕਰ ਬਿਜਲੀ ਸਪਲਾਈ ਬੰਦ ਹੁੰਦੀ ਤਾਂ ਇਹ ਹਾਦਸਾ ਨਹੀਂ ਵਾਪਰਨਾ ਸੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਦੁਕਾਨ ਮਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ।

ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕੀਤੀ ਜਾਵੇਗੀ ਕਾਰਵਾਈ

ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਥਾਣੇ ਦੇ ਐਸ. ਐਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *