ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਦੇ ਪਿੰਡ ਨੌਲੀ ਦੇ ਰਹਿਣ ਵਾਲੇ ਗਗਨਦੀਪ ਗਿੱਲ ਦੀ ਕੈਨੇਡਾ ਜਾਣ ਤੋਂ ਚਾਰ ਦਿਨ ਬਾਅਦ ਅਚਾ-ਨਕ ਮੌ-ਤ ਹੋ ਗਈ ਸੀ। ਹੁਣ 17 ਦਿਨਾਂ ਬਾਅਦ ਉਸ ਦੀ ਦੇਹ ਕੈਨੇਡਾ ਤੋਂ ਪਿੰਡ ਨੌਲੀ ਪੁੱਜੀ ਹੈ। ਗਗਨਦੀਪ ਉਰਫ ਗੱਗੂ ਦੀ ਮੌ-ਤ ਦਾ ਭੇਤ ਅਜੇ ਵੀ ਬਰਕਰਾਰ ਹੈ। ਜਿਵੇਂ ਹੀ ਦਿੱਲੀ ਤੋਂ ਐਂਬੂਲੈਂਸ ਗਗਨਦੀਪ ਦੀ ਦੇਹ ਲੈ ਕੇ ਪਿੰਡ ਨੌਲੀ ਪੁੱਜੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਦੇਹ ਨੂੰ ਦੇਖਦਿਆਂ ਹੀ ਘਰ ਵਿਚ ਬੈਠੇ ਪਰਿਵਾਰਕ ਮੈਂਬਰ ਅਤੇ ਹੋਰ ਪਿੰਡ ਵਾਸੀ ਰੋਣ ਲੱਗੇ।
ਗਗਨਦੀਪ ਦੀ ਮਾਂ ਸੀਮਾ ਅਤੇ ਭੈਣ ਹੀਨਾ ਗਿੱਲ ਦਾ ਹਾਲ ਸਦਮੇ ਵਿਚ ਬੇਸੁੱਧ ਹੋ ਗਿਆ। ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਸੰਭਾਲਿਆ। ਮੌ-ਤ ਦੇ ਦਿਨ ਤੋਂ ਹੀ ਗਗਨਦੀਪ ਸਿੰਘ ਦੇ ਘਰ ਸੋਗ ਦਾ ਮਾਹੌਲ ਸੀ। ਕੈਨੇਡਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਗਗਨਦੀਪ ਦੀ ਮੌ-ਤ ਨਾ ਤਾਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਅਤੇ ਨਾ ਹੀ ਬਲੱਡ ਕਲੌਟ ਕਾਰਨ ਮੌ-ਤ ਹੋਈ ਹੈ। ਰਿਪੋਰਟ ਮੁਤਾਬਕ ਮੌ-ਤ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੌ-ਤ ਦੇ ਸਹੀ ਕਾਰਨਾਂ ਦਾ ਪਤਾ ਲੱਗਣ ਵਿੱਚ ਅਜੇ ਕੁਝ ਹਫ਼ਤੇ ਹੋਰ ਲੱਗ ਸਕਦੇ ਹਨ।
ਗਗਨਦੀਪ ਗਿੱਲ ਉਰਫ ਗੱਗੂ ਦੀ ਦੇਹ ਭਾਰਤ ਲਿਆਉਣ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਹਰੀ ਭੂਮਿਕਾ ਨਿਭਾਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰੀ ਐਸ. ਜੈ ਸ਼ੰਕਰ ਨਾਲ ਸੰਪਰਕ ਬਣਾ ਕੇ ਰੱਖਣ ਤੋਂ ਬਾਅਦ ਹੀ ਗਗਨਦੀਪ ਦੀ ਦੇਹ ਦੀ ਘਰ ਵਾਪਸੀ ਹੋ ਸਕੀ ਹੈ।
ਮ੍ਰਿਤਕ ਗਗਨਦੀਪ ਦੇ ਚਚੇਰੇ ਭਰਾ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਗਗਨਦੀਪ ਉਰਫ ਗੱਗੂ 6 ਸਤੰਬਰ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ। ਕੈਨੇਡਾ ਪਹੁੰਚਣ ਦੇ ਚਾਰ ਦਿਨ ਬਾਅਦ ਹੀ 10 ਸਿਤੰਬਰ ਨੂੰ ਗਗਨਦੀਪ ਦੀ ਮੌ-ਤ ਹੋ ਗਈ ਸੀ। ਸਮਝ ਨਹੀਂ ਆ ਰਹੀ ਕਿ ਗਗਨਦੀਪ ਦੀ ਅਚਾਨਕ ਮੌ-ਤ ਕਿਵੇਂ ਹੋਈ? ਇਸ ਦੌਰਾਨ ਅੱਜ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਗਗਨਦੀਪ ਗਿੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿਤਾ ਮੋਹਨ ਲਾਲ ਨੇ ਅਗਨੀ ਦਿੱਤੀ ਸੀ।