ਘਰ ਤੋਂ ਗਰਾਊਂਡ ਵਿਚ, ਖੇਡਣ ਗਏ ਨੌਜਵਾਨ ਦੀ, ਸ਼ੱ-ਕੀ ਹਾਲ ਵਿਚ ਮਿਲੀ ਦੇਹ, ਮੁੱਢਲੀ ਜਾਂਚ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਪੰਜਾਬ ਸੂਬੇ ਵਿਚ ਅਬੋਹਰ ਦੇ ਪਿੰਡ ਕਿੱਕਰਖੇੜਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਬੀਤੀ ਰਾਤ ਸ਼ੱ-ਕ ਭਰੇ ਹਾਲ ਵਿੱਚ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਸੇਠ ਪੈਲੇਸ ਦੇ ਸਾਹਮਣੇ ਸਥਿਤ ਇੱਕ ਕਲੋਨੀ ਦੀ ਕੰਧ ਨਾਲ ਪਈ ਮਿਲੀ ਹੈ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਘਰ ਤੋਂ ਖੇਡਣ ਲਈ ਬਾਹਰ ਗਿਆ ਸੀ ਨੌਜਵਾਨ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿੱਕਰਖੇੜਾ ਦੇ ਰਹਿਣ ਵਾਲੇ ਪ੍ਰਦੀਪ ਉਮਰ 25 ਸਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 7 ਵਜੇ ਆਪਣੇ ਪਿੰਡ ਦੇ ਹੀ ਖੇਡ ਮੈਦਾਨ ਵਿਚ ਗਿਆ ਸੀ। ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਇੱਥੇ ਅੱਜ ਸਵੇਰੇ ਉਸ ਦੀ ਦੇਹ ਸੇਠੀ ਪੈਲੇਸ ਦੇ ਸਾਹਮਣੇ ਅਗਰਸੈਨ ਕਲੋਨੀ ਦੀ ਕੰਧ ਨਾਲ ਪਈ ਮਿਲੀ। ਇਸ ਸਬੰਧੀ ਸੂਚਨਾ ਮਿਲਣ ਉਤੇ ਨਰ ਸੇਵਾ ਸੰਮਤੀ ਮੈਂਬਰ ਬਿੱਟੂ ਨਰੂਲਾ ਅਤੇ ਰਵੀ ਕੁਮਾਰ ਮੌਕੇ ਉਤੇ ਪਹੁੰਚੇ ਅਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਡੀ. ਐੱਸ. ਪੀ. ਅਰੁਣ ਮੁੰਡਨ ਅਤੇ ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਵਿਚ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।

ਦੇਹ ਨੂੰ ਕਾਫੀ ਦੂਰ ਤੱਕ ਘੜੀਸਿਆ ਗਿਆ, ਕ-ਤ-ਲ ਕੀਤੇ ਜਾਣ ਦਾ ਸ਼ੱ-ਕ

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦੀ ਦੇਹ ਨੂੰ ਕਾਫੀ ਦੂਰ ਤੱਕ ਘੜੀਸਿਆ ਗਿਆ ਸੀ। ਜਿਸ ਦੇ ਸੁਰਾਗ (ਨਿਸ਼ਾਨ) ਪੁਲਿਸ ਨੇ ਬਰਾਮਦ ਕਰ ਲਏ ਹਨ। ਮ੍ਰਿਤਕ ਨੇ ਸਿਰਫ ਪੈਂਟ ਪਾਈ ਹੋਈ ਸੀ ਅਤੇ ਉਸ ਦਾ ਆਈਫੋਨ ਵੀ ਮੌਕੇ ਤੋਂ ਗਾਇਬ ਸੀ। ਇਨ੍ਹਾਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਕ-ਤ-ਲ ਹੋਣ ਦੇ ਕੋਣ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *