ਬੇਰੁਜ਼ਗਾਰੀ ਤੋਂ ਦੁਖੀ ਹੋਏ ਨੌਜਵਾਨ ਨੇ, ਕਰ ਲਿਆ ਦੁਖਦ ਕੰਮ, 3 ਦਿਨਾਂ ਬਾਅਦ ਮਿਲੀ ਦੇਹ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਵਿਚ 3 ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਗੁਰਮੁੱਖ ਸਿੰਘ ਦੀ ਦੇਹ ਅਖਾੜਾ ਨਹਿਰ ਵਿਚੋਂ ਬਰਾ-ਮਦ ਹੋਈ ਹੈ। ਗੋਤਾਖੋਰ ਵਲੋਂ ਨੌਜਵਾਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਥਾਣਾ ਸਿਟੀ ਜਗਰਾਉਂ ਦੀ ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਮੁੱਖ ਸਿੰਘ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੇਰੁਜ਼ਗਾਰੀ ਦੇ ਕਾਰਨ ਪ੍ਰੇ-ਸ਼ਾ-ਨ ਰਹਿੰਦਾ ਸੀ। ਉਹ ਤਿੰਨ ਦਿਨ ਪਹਿਲਾਂ ਇੱਕ ਹਜ਼ਾਰ ਰੁਪਏ ਲੈ ਕੇ ਘਰੋਂ ਚਲਾ ਗਿਆ ਸੀ। ਉਸ ਨੇ 3 ਦਿਨ ਪਹਿਲਾਂ ਰੂਮੀ ਵਿਚ ਕਿਰਾਏ ਉਤੇ ਕਮਰਾ ਲਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਆਇਆ।

ਪਿੰਡ ਦੇ ਹੀ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰਮੁੱਖ ਸਿੰਘ ਨੇ ਨਹਿਰ ਵਿੱਚ ਛਾਲ ਮਾ-ਰ ਦਿੱਤੀ ਹੈ। ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਨਹਿਰ ਦੇ ਕਿਨਾਰੇ ਤੋਂ ਇਕ ਸ਼ਰਾਬ ਦੀ ਬੋਤਲ ਅਤੇ ਉਸ ਦੇ ਕੱਪੜੇ ਬਰਾਮਦ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ।

3 ਦਿਨਾਂ ਤੋਂ ਗੋਤਾਖੋਰ ਕਰ ਰਹੇ ਸਨ ਭਾਲ

ਇਸ ਮੌਕੇ ਬੰਟੀ ਗੋਤਾਖੋਰ ਨੇ ਦੱਸਿਆ ਕਿ ਉਸ ਦੇ ਸਾਥੀ ਗੋਤਾਖੋਰ 3 ਦਿਨਾਂ ਤੋਂ ਪਾਣੀ ਵਿੱਚ ਘੁੰਮ ਰਹੇ ਹਨ। ਗੁਰਮੁੱਖ ਸਿੰਘ ਦੀ ਦੇਹ ਗਰਿੱਡ ਨੇੜੇ ਫਸੀ ਹੋਈ ਮਿਲੀ ਹੈ। ਬੇਰੁਜ਼ਗਾਰੀ ਦੇ ਕਾਰਨ ਹਰ ਰੋਜ਼ ਨੌਜਵਾਨ ਨਹਿਰਾਂ ਵਿੱਚ ਛਾਲ ਮਾ-ਰ ਰਹੇ ਹਨ। ਸਰਕਾਰ ਨੂੰ ਬੇਰੁਜ਼ਗਾਰੀ ਘਟਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਨਹਿਰਾਂ ਵਿੱਚੋਂ ਦੇਹਾਂ ਆਦਿ ਕੱਢਣ ਵਾਲਿਆਂ ਨੂੰ ਵੀ ਕੋਈ ਸਰਕਾਰੀ ਭੱਤਾ ਆਦਿ ਨਹੀਂ ਮਿਲਦਾ। ਉਹ ਪਿਛਲੇ 15 ਸਾਲਾਂ ਤੋਂ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰ ਰਹੇ ਹਨ।

Leave a Reply

Your email address will not be published. Required fields are marked *