ਪੰਜਾਬ ਵਿਚ ਨੂਰਪੁਰ ਬੇਦੀ ਏਰੀਏ ਦੇ ਪਿੰਡ ਕਲਵਾਂ ਵਿੱਚ ਜ਼ਮੀਨੀ ਰੌਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਮਾਮੂਲੀ ਲ-ੜਾ-ਈ ਵਿੱਚ 78 ਸਾਲ ਉਮਰ ਦੇ ਸਾਬਕਾ ਫੌਜੀ ਦੀ ਮੌ-ਤ ਹੋ ਗਈ, ਜਿਸ ਕਾਰਨ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਿਸ ਨੇ ਦੋ ਦੋਸ਼ੀ ਔਰਤਾਂ ਖ਼ਿਲਾਫ਼ ਗੈਰ ਇਰਾਦਤਨ ਕ-ਤ-ਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਪਰਿਵਾਰ ਦੀ ਨੂੰਹ ਪਰਮਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਕਲਵਾਂ ਨੇ ਦੱਸਿਆ ਕਿ ਉਸ ਦਾ ਸਹੁਰਾ ਬਖਸ਼ੀਸ਼ ਸਿੰਘ ਜੋ ਫੌਜ ਵਿੱਚੋਂ ਸੇਵਾਮੁਕਤ ਹੋ ਚੁਕਿਆ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਿੰਡ ਦੇ ਬਜ਼ੁਰਗ ਲੋਕਾਂ ਨਾਲ ਤਾਸ਼ ਖੇਡਣ ਗਿਆ ਸੀ।
ਜਦੋਂ ਉਹ ਤਾਸ਼ ਖੇਡ ਕੇ ਘਰ ਪਰਤਿਆ ਤਾਂ ਬਾਅਦ ਵਿਚ ਉਹ ਘਰ ਦੇ ਨੇੜੇ ਉਨ੍ਹਾਂ ਦੀ ਖਾਲੀ ਪਈ ਜ਼ਮੀਨ ਜਿਸ ਦਾ ਪਿੰਡ ਦੇ ਲੋਕਾਂ ਮੰਗਲ ਸਿੰਘ ਅਤੇ ਸੰਤੋਖ ਸਿੰਘ ਨਾਲ ਕਰੀਬ 2 ਮਹੀਨੇ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਉੱਥੇ ਚਲਿਆ ਗਿਆ। ਉਨ੍ਹਾਂ ਦੀ ਨੂੰਹ ਪਰਮਜੀਤ ਕੌਰ ਵੀ ਉਸ ਦੇ ਪਿੱਛੇ ਚਲੀ ਗਈ। ਜਦੋਂ ਕਿ ਦਰਸੋਂ ਪਤਨੀ ਸੰਤੋਖ ਸਿੰਘ ਅਤੇ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਪਹਿਲਾਂ ਹੀ ਉਕਤ ਥਾਂ ਉਤੇ ਖੜ੍ਹੀਆਂ ਸਨ। ਉਹ ਦੋਵੇਂ ਉਸ ਦੇ ਸਹੁਰੇ ਨੂੰ ਬਿਨਾਂ ਕਿਸੇ ਗੱਲੋਂ ਹੀ ਕਹਿਣ ਲੱਗੀਆਂ ਕਿ ਇਸ ਜਗ੍ਹਾ ਉਤੇ ਉਸ ਦਾ ਕੋਈ ਹੱਕ ਨਹੀਂ ਹੈ ਅਤੇ ਇਹ ਜਗ੍ਹਾ ਉਨ੍ਹਾਂ ਦੀ ਹੈ।
ਇਸ ਦੌਰਾਨ ਦੋਵੇਂ ਔਰਤਾਂ ਨੇ ਉਸ ਦੇ ਸਹੁਰੇ ਨੂੰ ਗਾ-ਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਦੁਪਹਿਰ ਕਰੀਬ 3.30 ਵਜੇ ਜਦੋਂ ਸ਼ਿਕਾਇਤ-ਕਰਤਾ ਦੇ ਸਹੁਰੇ ਬਖਸ਼ੀਸ਼ ਸਿੰਘ ਨੇ ਉਕਤ ਔਰਤਾਂ ਨੂੰ ਗਾ-ਲ੍ਹਾਂ ਕੱਢਣ ਤੋਂ ਰੋਕਿਆ ਤਾਂ ਦਰਸੋ ਅਤੇ ਪਰਮਜੀਤ ਕੌਰ ਅਚਾਨਕ ਗੁੱਸੇ ਵਿਚ ਆ ਗਈਆਂ ਅਤੇ ਦਰਸੋ ਨੇ ਉਸ ਦੇ ਬਜ਼ੁਰਗ ਸਹੁਰੇ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਡਿੱਗ ਪਏ। ਉਨ੍ਹਾਂ ਨੇ ਨਿੱਜੀ ਗੱਡੀ ਦਾ ਪ੍ਰਬੰਧ ਕਰਕੇ ਆਪਣੇ ਸਹੁਰੇ ਨੂੰ ਇਲਾਜ ਲਈ ਸਿੰਘਪੁਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਬਜ਼ੁਰਗ ਬਖਸ਼ੀਸ਼ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਉਤੇ ਜਾਣਕਾਰੀ ਦਿੰਦਿਆਂ ਚੌਕੀ ਕਲਵਾਂ ਦੇ ਇੰਚਾਰਜ ਏ. ਐਸ. ਆਈ. ਜਸਮੇਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੇ ਬਿਆਨਾਂ ਉਤੇ ਦਰਸੋ ਪਤਨੀ ਸੰਤੋਖ ਸਿੰਘ ਅਤੇ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਵਾਸੀ ਪਿੰਡ ਕਲਵਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 304 ਅਤੇ 34 ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।