ਫੌਜ ਵਿਚ ਮੇਜਰ, ਧੀ ਨੇ ਤਿਆਗੇ ਪ੍ਰਾਣ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਪੂਰੇ ਏਰੀਏ ਵਿਚ ਛਾਇਆ ਗਹਿਰਾ ਸੋਗ

Punjab

ਰਾਜਸਥਾਨ ਪਿਲਾਨੀ ਨੇੜੇ ਸੁਜਦੋਲਾ ਪਿੰਡ ਦੀ ਰਹਿਣ ਵਾਲੀ ਫੌਜ ਵਿੱਚ ਮੇਜਰ, ਡਾਕਟਰ ਕਵਿਤਾ ਮੀਲ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ। ਉਹ ਸਿਰਫ਼ 29 ਸਾਲ ਉਮਰ ਦੀ ਸੀ ਅਤੇ ਇਸ ਸਮੇਂ ਜੰਮੂ ਵਿਖੇ ਤਾਇਨਾਤ ਸੀ। ਡਾ: ਕਵਿਤਾ ਤਿੰਨ ਮਹੀਨੇ ਪਹਿਲਾਂ ਹੀ ਕੈਪਟਨ ਤੋਂ ਮੇਜਰ ਬਣੀ ਸੀ। ਛੇ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮੇਜਰ ਕਵਿਤਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਪਿੰਡ ਸੁਜਦੋਲਾ ਵਿੱਚ ਸੋਗ ਦੀ ਲਹਿਰ ਛਾ ਗਈ। ਉਸ ਦੇ ਪਿਤਾ ਦੀ ਇੱਛਾ ਅਨੁਸਾਰ ਅੰਤਿਮ ਸੰਸਕਾਰ ਪਿਹਰ ਵਿੱਚ ਕੀਤਾ ਜਾਵੇਗਾ। ਜਿਸ ਲਈ ਸਹੁਰੇ ਪੱਖ ਵਲੋਂ ਵੀ ਸਹਿਮਤੀ ਦੇ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਰਾਜਪੂਤ ਮਹਾਸਭਾ ਪੈਂਤਲੀਸਾ ਦੇ ਅਨੂਪ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਮੇਜਰ ਕਵਿਤਾ ਮੀਲ ਦੇ ਪਿਤਾ ਕਮਲ ਸਿੰਘ ਮੀਲ ਵੀ ਫੌਜ ਵਿੱਚ ਰਹਿ ਚੁੱਕੇ ਹਨ ਅਤੇ ਇਸ ਸਮੇਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਜਖੋਦਾ ਵਿੱਚ ਦੂਜੇ ਦਰਜੇ ਦੇ ਅਧਿਆਪਕ (ਅੰਗਰੇਜ਼ੀ) ਦੇ ਅਹੁਦੇ ਉਤੇ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮਾਤਾ ਸੰਤੋਸ਼ ਦੇਵੀ ਇੱਕ ਘਰੇਲੂ ਔਰਤ ਹੈ। ਪਰਿਵਾਰ ਵਿੱਚ ਵੱਡੀ ਭੈਣ ਪਿੰਕੀ ਵੀ ਹੈ, ਜੋ ਮਲਸੀਸਰ ਐਸ. ਡੀ. ਐਮ. ਦਫ਼ਤਰ ਵਿੱਚ ਲੇਖਾਕਾਰ ਵਜੋਂ ਕੰਮ ਕਰਦੀ ਹੈ। ਪਿਤਾ ਤੋਂ ਇਲਾਵਾ ਚਾਚਾ ਰਾਜਵੀਰ ਮੀਲ, ਪ੍ਰਹਿਲਾਦ ਮੀਲ ਅਤੇ ਜਗਦੀਸ਼ ਮੀਲ ਵੀ ਪਰਿਵਾਰ ਨਾਲ ਪਿੰਡ ਵਿੱਚ ਰਹਿੰਦੇ ਹਨ।

ਭਰਾ ਦੀ ਬੇਵਕਤੀ ਮੌ-ਤ ਤੋਂ ਬਾਅਦ ਡਾਕਟਰ ਬਣਨ ਦਾ ਲਿਆ ਫੈਸਲਾ

ਦੱਸਿਆ ਜਾ ਰਿਹਾ ਹੈ ਕਿ ਮੇਜਰ ਡਾ: ਕਵਿਤਾ ਮੀਲ ਨੇ ਆਪਣੇ ਵੱਡੇ ਭਰਾ ਦੀ ਬੇਵਕਤੀ ਮੌ-ਤ ਤੋਂ ਬਾਅਦ ਡਾਕਟਰ ਬਣਨ ਦਾ ਫੈਸਲਾ ਕੀਤਾ ਸੀ। ਵੱਡੇ ਭਰਾ ਦੀ 2006 ਵਿੱਚ ਸਿਹਤ ਖਰਾਬ ਹੋਣ ਕਾਰਨ ਮੌ-ਤ ਹੋ ਗਈ ਸੀ। ਉਸ ਸਮੇਂ ਕਵਿਤਾ ਦੀ ਉਮਰ ਸਿਰਫ 12 ਸਾਲ ਸੀ। ਉਸ ਨੇ ਆਪਣੇ ਭਰਾ ਦਾ ਇਲਾਜ ਕਰ ਰਹੇ ਡਾਕਟਰ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਭਰਾ ਨੂੰ ਨਹੀਂ ਬਚਾ ਸਕੇ, ਪਰ ਮੈਂ ਵੱਡੀ ਹੋ ਕੇ ਤੁਹਾਡੇ ਵਾਂਗ ਡਾਕਟਰ ਬਣਾਂਗੀ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਕਿ ਕਿਸੇ ਭੈਣ ਦੇ ਭਰਾ ਦੀ ਇਸ ਤਰ੍ਹਾਂ ਮੌ-ਤ ਨਾ ਹੋਵੇ। ਕਵਿਤਾ ਨੇ ਬਚਪਨ ਵਿੱਚ ਲਏ ਇਸ ਪ੍ਰਣ ਨੂੰ ਪੂਰਾ ਕੀਤਾ ਅਤੇ ਡਾਕਟਰ ਬਣ ਗਈ। ਡਾ.ਕਵਿਤਾ ਮੀਲ ਨੇ ਸਰਕਾਰੀ ਮੈਡੀਕਲ ਕਾਲਜ ਝਾਲਾਵਾੜ ਤੋਂ ਐਮ. ਬੀ. ਬੀ. ਐਸ. ਕਰਨ ਉਪਰੰਤ ਆਰਮੀ ਕੋਟਾ ਤੋਂ ਆਰਮੀ ਵਿੱਚ ਬਤੌਰ ਅਫਸਰ ਭਰਤੀ ਹੋ ਗਈ।

ਅਪ੍ਰੈਲ ਮਹੀਨੇ ਵਿੱਚ ਹੋਇਆ ਸੀ ਵਿਆਹ, ਪਤੀ ਵੀ ਹੈ ਫੌਜ ਵਿਚ ਮੇਜਰ

ਮੇਜਰ ਡਾ.ਕਵਿਤਾ ਮੀਲ ਦਾ ਵਿਆਹ ਇਸ ਸਾਲ 22 ਅਪ੍ਰੈਲ ਨੂੰ ਹੋਇਆ ਸੀ। ਉਸ ਦਾ ਪਤੀ ਡਾਕਟਰ ਦੀਪਕ ਕੁਮਾਰ ਵੀ ਫੌਜ ਵਿੱਚ ਮੇਜਰ ਹੈ ਅਤੇ ਇਸ ਵੇਲੇ ਬੀਕਾਨੇਰ ਵਿੱਚ ਤਾਇਨਾਤ ਹੈ। ਡਾ: ਕਵਿਤਾ ਮੀਲ ਦੀ ਬਦਲੀ ਵੀ ਬੀਕਾਨੇਰ ਹੋ ਗਈ ਸੀ ਅਤੇ ਉਹ 9 ਅਕਤੂਬਰ ਨੂੰ ਬੀਕਾਨੇਰ ਵਿਖੇ ਡਿਊਟੀ ਜੁਆਇਨ ਕਰਨ ਜਾ ਰਹੀ ਸੀ।

ਜੱਦੀ ਪਿੰਡ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ

ਜੰਮੂ ਵਿੱਚ ਫੌਜੀ ਹੈੱਡਕੁਆਰਟਰ ਵਿੱਚ ਸ਼ਹੀਦ ਮੇਜਰ ਕਵਿਤਾ ਮੀਲ ਨੂੰ ਸਾਥੀ ਫੌਜੀਆਂ ਨੇ ਫੌਜੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਵਿਸ਼ੇਸ਼ ਗੱਡੀ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਸੁਜਦੋਲਾ ਭੇਜ ਦਿੱਤਾ ਗਿਆ। ਸਰਪੰਚ ਅੰਸ਼ੂ ਕਾਨੂੰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਪਿਤਾ ਕਮਲ ਸਿੰਘ ਬੇਟੀ ਕਵਿਤਾ ਨੂੰ ਆਪਣਾ ਪੁੱਤਰ ਹੀ ਸਮਝਦੇ ਸਨ। ਇਹੀ ਕਾਰਨ ਸੀ ਕਿ ਉਸ ਨੇ ਧੀ ਦੇ ਸਹੁਰਿਆਂ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਸਹੁਰੇ ਘਰ ਕੋਲਸਰ (ਸਾਲਾਸਰ) ਦੀ ਬਜਾਏ ਪੇਕੇ ਪਿੰਡ ਸੁਜਦੋਲਾ ਵਿਖੇ ਕਰਨ ਦੀ ਸਹਿਮਤੀ ਬਣੀ। ਸ਼ਹੀਦ ਮੇਜਰ ਡਾ. ਕਵਿਤਾ ਮੀਲ ਨੂੰ ਪਿੰਡ ਸੁਜਦੋਲਾ ਵਿਖੇ ਪੁੱਜਣ, ਉਪਰੰਤ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।

Leave a Reply

Your email address will not be published. Required fields are marked *