ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਵੀਰਵਾਰ ਨੂੰ ਬਦ-ਮਾਸ਼ਾਂ ਨੇ ਇਕ ਸੁਨਿਆਰੇ ਨੂੰ ਉਸ ਦੀ ਦੁਕਾਨ ਦੇ ਅੰਦਰ ਬੰ-ਧ-ਕ ਬਣਾ ਕੇ ਲੁੱ-ਟ ਲਿਆ। ਇਹ ਬਦ-ਮਾਸ਼ ਕਰੀਬ 1.25 ਲੱਖ ਦੀ ਨਕਦੀ, 8 ਤੋਂ 10 ਕਿਲੋ ਚਾਂਦੀ ਅਤੇ 10 ਤੋਲੇ ਸੋਨਾ ਲੁੱਟ ਕੇ ਲੈ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਜੌਹਰੀ ਦੇ ਗ-ਲ ਉਤੇ ਚਾਕੂ ਨਾਲ ਵਾਰ ਵੀ ਕਰ ਦਿੱਤਾ ਹੈ। ਬਦ-ਮਾਸ਼ਾਂ ਕੋਲ ਇੱਕ ਖਿਡੌਣਾ ਪਿਸ-ਤੌਲ ਵੀ ਸੀ।
ਦੁਕਾਨਦਾਰ, ਦੁਕਾਨ ਵਿੱਚ ਕਰ ਰਿਹਾ ਸੀ ਆਰਾਮ
ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੁਕਾਨਦਾਰ ਅਮੀਰ ਚੰਦ ਦੁਕਾਨ ਨੂੰ ਤਾਲਾ ਲਗਾ ਕੇ ਅੰਦਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਉਤੇ ਆਏ ਉਨ੍ਹਾਂ ਨੇ ਦੁਕਾਨ ਦਾ ਗੇਟ ਖੜਕਾਇਆ। ਅਮੀਰ ਚੰਦ ਨੇ ਗਾਹਕ ਸਮਝ ਕੇ ਤਾਲਾ ਖੋਲ੍ਹ ਦਿੱਤਾ।
ਇਸ ਤੋਂ ਬਾਅਦ ਬਦ-ਮਾਸ਼ਾਂ ਨੇ ਦੁਕਾਨਦਾਰ ਨਾਲ ਬਦਸ-ਲੂਕੀ ਕੀਤੀ ਅਤੇ ਉਸ ਨੂੰ ਬੰ-ਧ-ਕ ਬਣਾ ਲਿਆ। ਦੁਕਾਨਦਾਰ ਨੇ ਰੌਲਾ ਪਾਇਆ ਪਰ ਸ਼ੀਸ਼ੇ ਬੰਦ ਹੋਣ ਕਾਰਨ ਉਸ ਦੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚ ਸਕੀ।
8 ਮਿੰਟਾਂ ਦੇ ਅੰਦਰ, ਕੀਤੀ ਲੁੱਟ-ਮਾਰ
ਦੱਸਿਆ ਜਾ ਰਿਹਾ ਹੈ ਕਿ ਲੁਟੇ-ਰਿਆਂ ਨੇ ਦੁਕਾਨ ਨੂੰ ਅੰਦਰੋਂ ਤਾਲਾ ਲਗਾ ਲਿਆ। ਦੋਸ਼ੀਆਂ ਵਲੋਂ ਇਸ ਘ-ਟ-ਨਾ ਨੂੰ ਕਰੀਬ 8 ਮਿੰਟਾਂ ਵਿਚ ਅੰਜਾਮ ਦਿੱਤਾ ਗਿਆ। ਦੋਸ਼ੀ ਆਪਣੇ ਨਾਲ ਬੈਗ ਲੈ ਕੇ ਆਏ ਸਨ। ਨੇੜੇ ਦੇ ਦੁਕਾਨਦਾਰ ਮੋਨਾ ਨੇ ਦੱਸਿਆ ਕਿ ਅਮੀਰ ਚੰਦ ਦੁਕਾਨ ਦੇ ਅੰਦਰ ਬਲੱਡ ਨਾਲ ਲੱਥ ਪੱਥ ਹਾਲ ਵਿੱਚ ਪਿਆ ਸੀ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਕਰ ਰਹੀ ਹੈ CCTV ਚੈਕ
ਏਰੀਏ ਦੀ ਪੁਲਿਸ ਘ-ਟ-ਨਾ ਵਾਲੀ ਥਾਂ ਤੇ ਪਹੁੰਚ ਗਈ। ਪੁਲਿਸ ਨੇ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਤੋਂ ਦੋਸ਼ੀਆਂ ਦੀ ਜਾਂਚ ਕੀਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫੋਰੈਂਸਿਕ ਟੀਮ ਨੂੰ ਵੀ ਘ-ਟ-ਨਾ ਵਾਲੀ ਥਾਂ ਉਤੇ ਬੁਲਾਇਆ ਗਿਆ ਹੈ। ਟੀਮ ਨੇ ਦੁਕਾਨ ਤੋਂ ਕਈ ਸੁਰਾਗ ਇਕੱਠੇ ਕੀਤੇ। ਬਦ-ਮਾਸ਼ ਮੋਟਰਸਾਈਕਲ ਸਟਾਰਟ ਹੀ ਛੱਡ ਕੇ ਦੁਕਾਨ ਅੰਦਰ ਵੜੇ ਸਨ।